ਪੰਨਾ:ਮਹਾਤਮਾ ਬੁੱਧ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਖ ਪਹੁੰਚਾਇਆ ਜਾਏ।”
ਇਸ ਤਰ੍ਹਾਂ ਕਰਦਿਆਂ ਕਰਦਿਆਂ ਕਈ ਦਿਨ ਬੀਤ ਗਏ। ਆਖ਼ਰ ਇਕ ਦਿਨ ਬੁਧ ਨੇ ਸਾਰਬੀ ਨੂੰ ਕਿਹਾ, “ਸਾਰਥੀ! ਰਬ ਲੈ ਆ! ਬਗੀਚੇ ਨੂੰ ਚਲਾਂਗੇ।” ਉਹ ਫੌਰਨ ਰਥ ਲੈ ਆਇਆ। ਬੁਧ ਬਗੀਚੇ ਵਿਚ ਪੁਜੇ ਤੇ ਰਬ ਤੋਂ ਉਤਰ ਕੇ ਇਕ ਦਰਖਤ ਦੇ ਹੇਠਾਂ ਬੇਠ ਗਏ। ਸੋਚ ਰਹੇ ਸਨ ਕਿ ਕੀ ਰਸਤਾ ਇਖਤਿਆਰ ਕਰੀਏ, ਕਿਸ ਤਰ੍ਹਾਂ ਚਿੱਤ ਸ਼ਾਂਤ ਹੋਵੇ ਤੇ ਲੋਕਾਂ ਨੂੰ ਸ਼ਾਂਤੀ ਮਿਲੇ ਕਿ ਕੀ ਦੇਖਦੇ ਹਨ, ਸਾਹਮਣੇ ਇਕ ਸਾਧੂ ਆ ਰਿਹਾ ਹੈ। ਉਸ ਨੇ ਭਗਵੇ ਕਪੜੇ ਪਾਏ ਹੋਏ ਹਨ ਤੇ ਚਿਹਰਾ ਹਸੂੰ ਹਸੂੰ ਕਰ ਰਿਹਾ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਇਸ ਦੇ ਅੰਦਰ ਨਾ ਦੁਖ ਹੈ ਨਾਂ ਸ਼ੋਕ, ਨਾਂ ਰਾਗ ਹੈ ਨਾਂ ਦ੍ਵੇਸ਼, ਇੰਦ੍ਰੀਆਂ ਤੇ ਇਸ ਦਾ ਪੂਰਾ ਪੂਰਾ ਕਬਜ਼ਾ ਹੈ।
ਬੁਧ ਦੇ ਦਿਲ ਵਿਚ ਇਸ ਤਪੋਧਨ ਤੇ ਤੇਜਸਵੀ ਸਾਧੂ ਵਾਸਤੇ ਬੜੀ ਸ਼ਰਧਾ ਪੈਦਾ ਹੋਈ। ਉਨ੍ਹਾਂ ਪੁਛਿਆ, “ਮਹਾਤਮਾ ਜੀ, ਆਪ ਕੌਣ ਹੋ?”
“ਮੈਂ ਇਕ ਸਾਧੂ ਹਾਂ। ਮੇਰਾ ਨਾਂ ਕੋਈ ਘਰ ਹੈ ਨਾ ਘਾਟ, ਜਿਥੇ ਜਗ ਮਿਲੀ ਰਹਿ ਲਿਆ ਤੇ ਜੇ ਲਭਾ ਖਾ ਲਿਆ। ਸੰਸਾਰ ਦੇ ਸੁਖ ਆਰਾਮ ਮੈਨੂੰ ਚੰਗੇ ਨਹੀਂ ਲਗਦੇ। ਮੈਂ ਉਨ੍ਹਾਂ ਤੋਂ ਦੂਰ ਹੀ ਰਹਿੰਦਾ ਹਾਂ।” ਉਸ ਸਾਧੂ ਨੇ ਕਿਹਾ ਤੋਂ ਫਿਰ ਨਾ ਜਾਣੇ ਉਹ ਕਿਧਰ ਨੂੰ ਚਲਾ ਗਿਆ।

ਬੁਧ ਦੇਵ ਉਸ ਦੀਆਂ ਗਲਾਂ ਤੋ ਬੜੇ ਪ੍ਰਭਾਵਤ ਹੋਏ ਤੇ ਉਸੇ ਵੇਲੇ ਰਥ ਤੇ ਬੈਠ ਕੇ ਇਉ ਖੁਸ਼ੀ ਖ਼ੁਸ਼ੀ ਘਰ ਆਏ, ਜਿਵੇਂ ਉਨ੍ਹਾਂ ਨੂੰ ਕੁਝ ਲਭਾ ਹੋਵੇ। ਘਰ ਆਉਂਦਿਆਂ ਹੀ ਉਨ੍ਹਾਂ ਦੀ ਫਿਰ

੩੭.