ਪੰਨਾ:ਮਹਾਤਮਾ ਬੁੱਧ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੈਰਾਗ-

ਜਿਸ ਦਿਨ ਤੋਂ ਕੁਮਾਰ ਸਿਧਾਰਬ ਸੈਰ ਕਰ ਕੇ ਆਏ, ਹੋਰ ਜ਼ਿਆਦਾ ਉਦਾਸ ਰਹਿਣ ਲਗੇ। ਰਾਜਾਂ ਨੇ ਅਗੇ ਨਾਲੋ ਹੋਰ ਵਧੀਕ ਐਸ਼ ਇਸ਼ਰਤ ਦੇ ਸਾਧਨ ਲਿਆਂ ਜਮਾਂ ਕੀਤੇ ਤਾਂ ਜੋ ਕੁਮਾਰ ਸਿਧਾਰਬ ਦਾ ਮਨ ਕਿਸ ਪਾਸੇ ਲਗੇ ਤੇ ਇਹ ਉਦਾਸੀ ਛਡੇ। ਯਸ਼ੋਧਰਾ ਦੀ ਵੀ ਇਛਾ ਸੀ ਕਿ ਕਿਸੇ ਤਰ੍ਹਾਂ ਪਤੀ ਦੇਵ ਪ੍ਰਸੰਨ ਰਹਿਣ ਤੇ ਖਾਨਦਾਨ ਬਣਿਆਂ ਰਹੇ।

ਰਾਜਾ ਦੇ ਕੁਲ ਪਰੇਹਤ ਦਾ ਪੁਤਰ ਉਦਾਯੀ ਬੁਧ ਦਾ ਮਿੱਤਰ ਸੀ ਤੇ ਉਹ ਵੀ ਇਨ੍ਹਾਂ ਸਾਰਿਆਂ ਨਾਲ ਸ਼ਾਮਲ ਸੀ- ਬੁਧ ਨੂੰ ਇਕ ਚਕ੍ਰਵਰਤੀ ਰਾਜਾ ਹੀ ਦੇਖਣ ਵਿਚ। ਉਸ ਨੰ ਬੜੀ ਕੋਸ਼ਸ਼ ਕੀਤੀ। ਗਾਉਣ ਨੱਚਣ ਵਾਲੀਆਂ ਨੂੰ ਉਤਸ਼ਾਹਤ ਕੀਤਾ। ਉਨਾਂ ਦੇ ਪੂਰਬਲੇ ਇਤਿਹਾਸ ਦਸ ਦਸ ਕੇ ਬੁਧ ਨੂੰ ਸਮਝਾਇਆ -ਪ੍ਰੇਮ ਦੀ ਮਹਿਮਾਂ ਸਮਝਾ ਸਮਝਾ ਕੇ। ਦਸਿਆ ਕਿਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਬੜੇ ਬੜੇ ਰਿਖੀਆਂ ਨੇ ਪ੍ਰੇਮ ਦਾ ਮਦਰਾ ਪੀਤਾ ਤੇ ਜੀਵਨ ਦਾ ਆਨੰਦ ਲਿਆ। ਪਰ ਬੁਧ ਤੇ ਕੋਈ ਅਸਰ ਨਾ ਹੋਇਆ। ਉਨ੍ਹਾਂ ਕਿਹਾ, “ਉਦਾਯੀ! ਜੇਕਰ ਜੀਵਨ ਹੀ ਝੂਠਾ ਹੈ, ਇਹ ਸੰਸਾਰ ਹੀ ਮਿਥਿਆ ਹੈ, ਹਰ ਚੀਜ਼ ਨਾਸ਼ਵਾਨ ਹੈ ਤਾਂ ਫਿਰ ਮੋਹ ਕਾਹਦਾ ਤੇ ਕਿੰਨੇ ਦਿਨ? ਪਤਾ ਹੀਂ ਨਹੀ, ਕਿਸ ਵੇਲੇ ਕਿਸ ਚੀਜ਼ ਨੇ ਖੁਸ ਜਾਣਾ ਹੈ ਤਾਂ ਫਿਰ ਦਾਹਵਾ ਕਾਹਦਾ? ਕਿਸੇ ਤੇ? ਕਿਉਂ ਆਪਣੇ ਮਨ ਨੂੰ ਗੁਲਾਮ ਬਣਾਇਆ ਜਾਏ ਇੰਦਰੀਆਂ ਦਾ। ਕਿਉ ਨਾਂ ਜੀਵਨ ਦਾ ਇਕ ਇਕ ਛਿਨ ਦੁਖੀ ਲੋਕਾਂ ਲਈ ਲਗਾਇਆ ਜਾਏ ਤੇ ਉਨ੍ਹਾਂ ਨੂੰ

3੬.