ਪੰਨਾ:ਮਹਾਤਮਾ ਬੁੱਧ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੰਦਕ ਆਖਣ ਲੱਗਾ, “ਜੰਬੂ ਦੀਪ ਵਿਚ ਇਸ ਨੂੰ “ਮਿਤ੍ਰ” ਕਹਿੰਦੇ ਹਨ। ਇਹ ਹੁਣ ਆਪਣੇ ਪਿਛਲਿਆਂ ਨੂੰ ਨਹੀ ਦੇਖ ਸਕਦਾ। ਸਭ ਕੁਝ ਛੱਡ ਛੱਡਾ ਕੇ ਪਰਲੋਕ ਨੂੰ ਜਾ ਰਿਹਾ ਹੈ, ਮਰ ਗਿਆ ਹੈ।”
ਛੰਦਕ ਦੀ ਇਹ ਗਲ ਸੁਣ ਕੇ ਕੁਮਾਰ ਸਿਧਾਰਬ ਦੇ ਨੇਤਰ ਭਰ ਆਏ ਤੇ ਉਹ ਬੋਲੇ, “ਸਾਰਥੀ! ਜਵਾਨੀ ਨੂੰ ਧਿਕਾਰ ਹੈ ਕਿਉਕਿ ਉਸ ਦੇ ਪਿਛੇ ਬਢਾਪਾ ਲੱਗਾ ਹੋਇਆ ਹੈ। ਅਰੋਗਤਾ ਨੂੰ ਧਿੱਕਾਰ ਹੈ ਕਿਉਕਿ ਉਸ ਦੇ ਦੇ ਪਿਛੋ ਅਨੇਕ ਬੀਮਾਰੀਆਂ ਉਸ ਨੂੰ ਖਾਈ ਜਾਂਦੀਆਂ ਹਨ, ਜ਼ਿੰਦਗੀ ਨੂੰ ਧਿਕਾਰ ਹੈ ਕਿਉ ਕਿ ਉਹ ਸਦੀਵੀ ਨਹੀਂ ਤੇ ਉਸ ਪੜ੍ਹੇ ਲਿਖੇ ਮਨੁਖ ਨੂੰ ਵੀ ਧਿਕਾਰ ਹੈ ਜੋ ਇਹ ਸਭ ਕੁਝ ਜਾਣਦਾ ਹੋਇਆ ਵੀ ਐਸ਼-ਪ੍ਰਸਤੀ ਵਿਚ ਮਸਤ ਹੈ। ਜੇ ਸੈਸਾਰ ਵਿਚ ਬੁਢਾਪਾ, ਰੋਗ ਤੇ ਮੌਤ ਨਾ ਵੀ ਹੋਵੇ ਤਾਂ ਵੀ ਸੰਸਾਰ ਪੰਜ ਸਕੰਧ ਹੋਣ -ਕਰ ਕੇ ਦੁਖਾਂ ਦਾ ਖ਼ਜਾਨਾ ਹੈ। ਇਸ ਲਈ ਲੈ ਚਲ ਰਥ ਘਰ ਨੂੰ। ਮੈਂ ਨਹੀਂ ਜਾਣਾ ਅਗ੍ਹਾਂ। ਘਰ ਬੈਠ ਕੇ ਸੋਚਾਂਗਾ, ਕਿਸ ਤਰਾਂ ਛੁਟਕਾਰ ਹੋਵੇ, ਇਨ੍ਹਾਂ ਦੁਖਾਂ ਤੋਂ।
ਕੁਮਾਰ ਸਿਧਾਰਥ ਘਰ ਆ ਗਏ ਤੇ ਫਿਰ ਇਕ ਨੁਕਰੇ ਬੈਠ ਕੇ ਸੋਚਣ ਲਗੇ- ਕਿਸ ਤਰ੍ਹਾਂ ਦੁਖਾਂ ਦਾ ਨਾਸ ਹੋਵੇ।

ਯਸ਼ੋਧਰਾ ਦਿਲ ੫ਰ ਦਿਨ ਆਪਣੀ ਵਧ ਰਹੀ ਨਾ-ਕਮਯਾਬੀ ਦੇਖ ਕੇ ਮਨ ਹੀ ਮਨ ਵਿਚ ਬੜੀ ਦੁਖੀ ਹੁੰਦੀ ਸੀ ਪਰ ਉਪਰੋ ਕੁਝ ਕਹਿ ਨਹੀਂ ਸੀ ਸਕਦੀ। ਉਪਰੋਂ ਸਦਾ ਗੁਲਾਬ ਦੇ ਫੁੱਲ ਵਾਂਗੂੰ ਖਿੜੀ ਰਹਿੰਦੀ।

੩੫.