ਪੰਨਾ:ਮਹਾਤਮਾ ਬੁੱਧ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੈਰ ਕਰਨ ਦੀ ਖਾਹਿਸ਼ ਜ਼ਾਹਿਰ ਕੀਤੀ ਤੇ ਰਾਜਾ ਨੇ ਫਿਰ ਪਹਿਲੇ ਵਾਂਗ ਹੀ ਸ਼ਹਿਰ ਵਿਚ ਢੰਡੋਰਾ ਫਿਰਾ ਦਿੱਤਾ ਤੇ ਬੰਦੋਬਸਤ ਕਰ ਦਿੱਤਾ।
ਇਸ ਵਾਰੀ ਸਾਮਣੇ ਇਕ ਰੋਗੀ ਆ ਗਿਆ। ਹਾਲਾਂ ਕਿ ਐਤਕੀ ਰਸਤਾ ਬਦਲ ਕੇ ਰਥ ਸ਼ਹਿਰ ਵਿਚ ਆ ਰਿਹਾ ਸੀ। ਰੋਗੀ ਬਹੁਤ ਬੁਰੀ ਹਾਲਤ ਵਿਚ ਸੀ ਤੇ ਘਰ ਵਾਲਿਆਂ ਨੇ ਉਸ ਨੂੰ ਧੁਪੇ ਲਿਟਾ ਰਖਿਆ ਸੀ। ਉਹ ਉਸ ਦੇ ਮਰਨ ਦੀਆਂ ਘੜੀਆਂ ਗਿਣ ਰਹੇ ਸਨ।
ਜਿਉਂ ਹੀ ਬੁਧ ਦੀ ਨਿਗ੍ਹਾ ਉਸ ਉਤੇ ਪਈ, ਉਨ੍ਹਾਂ ਰਥ ਖੜਾ ਕਰ ਲੈਣ ਦਾ ਹੁਕਮ ਦੇ ਦਿਤਾ ਤੇ ਤੇ ਛੰਦਕ ਨੂੰ ਆਖਣ ਲਗੇ, “ਛੰਦਕ! ਇਹ ਕੌਣ ਹੈ, ਜਿਸ ਢਾ ਪੇਟ ਫੁਲਿਆ ਹੋਇਆ ਹੈ, ਸਾਹ ਨਾਲ ਸਰੀਰ ਕੰਬ ਰਿਹਾ ਹੈ, ਮੋਢੇ ਤੇ ਡੌਲੇ ਢਿਲੇ ਪਏ ਹੋਏ ਹਨ, ਸਰੀਰ ਸੁਕਾ ਪਿਆ ਤੇ ਪੀਲਾ ਪਿਆ ਹੋਇਆਂ ਹੈ, ਦੂਸਰੇ ਦਾ ਸਹਾਰ ਲੋ ਕੇ ਵੀ ਬੜੀ ਔੱਖਿਆਈ ਨਾਲ ਪਾਸਾ ਪਰਤ ਰਿਹਾ ਹੈ ਤੇ ਮੂੰਹੋਂ ਬੜੇ ਦੁਖੀ ਦਿਲ ਨਾਲ ਹਾਏ ਮਾਂ, ਹਾਏ ਮਾਂ ਕਹਿ ਰਿਹਾ ਹੈ?”
ਛੰਦਕ ਆਖਣ ਲਗਾ, “ਕੁਮਾਰ! ਇਸ ਨੂੰ ਰੋਗ ਲਗ ਗਿਆ ਹੈ ਤੇ ਇਸ ਦੇ ਮਰਨ ਦਾ ਸਮਾਂ ਨੇੜੇ ਆ ਗਿਆ ਹੈ। ਇਸ ਦੀ ਸਿਹਤ ਤੇ ਤਾਜ਼ਗੀ ਜਾਂਦੀ ਰਹੀ ਹੈ। ਇਸ ਦੇ ਬਚਣ ਦੀ ਕੋਈ ਉਮੀਦ ਨਹੀਂ ਤੇਂ ਇਹ ਲਾਚਾਰ ਹੋ ਕੇ ਇਥੇ ਪਿਆ ਹੈ।”
ਕੁਮਾਰ ਬੇਲੇ, “ਛੰਦਕ! ਇਹ ਦੋਸ਼ ਕੇਵਲ ਇਸੇ ਨੰ ਨੂੰ ਹੀ ਹੋਇਆ ਹੈ ਕਿ ਬਿਨਾਂ ਭੇਦ ਭਾਵ ਤੋਂ ਸਭ ਨੂੰ ਹੋ ਸਕਦਾ ਹੈ?”

ਛੰਦਕ ਆਖਣ ਲਗਾ, “ਅਸਲ ਗਲ ਤਾਂ ਇਹ ਹੈ ਕਿ

੩੩.