ਪੰਨਾ:ਮਹਾਤਮਾ ਬੁੱਧ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੰਦਕ ਨੇ ਕਿਹਾ, “ਕੁਮਾਰ! ਰੂਪ ਦੀ ਹਤਿਆ ਕਰਨ ਵਾਲਾ, ਤਾਕਤ ਦਾ ਦੁਸ਼ਮਣ, ਸ਼ੋਕ ਪੈਦਾ ਕਰਨ ਵਾਲਾ, ਆਨੰਦ ਮਾਰਨ ਵਾਲਾ, ਯਾਦਾਸ਼ਤ ਨੂੰ ਤਬਾਹ ਕਰਨ ਵਾਲਾ, ਇੰਦ੍ਰੀਆਂ ਦਾ ਵੈਰੀ, ਇਹ ਬੁਢਾਪਾ ਹੈ, ਜਿਸ ਨੇ ਇਸ ਵਿਚਾਰੇ ਨੂੰ ਭੰਨ ਸੁਟਿਆ ਹੈ ਹੈ। ਬੁਢਾਪੇ ਤੋਂ ਪਹਿਲੇ ਇਹ ਵੀ ਸੁੰਦਰ ਸੀ। ਨਾ ਬੋਲਾ ਸੀ, ਨਾ ਅੰਨ੍ਹਾ। ਖ਼ੂਬ ਖਾਂਦਾ ਪੀਂਦਾ ਤੇ ਚਲਦਾ ਫਿਰਦਾ ਸੀ।”

ਬੁੱਧ ਨੇ ਪਛਿਆ, “ਛੰਦਕ! ਕੀ ਇਹ ਅਵਸਬਾ ਮੇਰੀ ਵੀ ਇਕ ਦਿਨ ਹੋਊ ਤੇ ਨਾਲ ਹੀ ਯਸ਼ੋਧਰਾ ਦੀ ਵੀ?”

ਛੰਦਕ ਨੇ ਕਿਹਾ, “ਹਾਂ, ਕੁਮਾਰ ਇਤਨੀ ਉਮਰ ਤੇ ਸਭ ਦੀ ਹੁੰਦੀ ਹੈ।”

ਬੁੱਧ ਨੇ ਲੰਮਾ ਸਾਹ ਲਿਆਂ ਤੇ ਸਿਰ ਕੰਬਾ ਕੇ ਉਸ ਬੁਢੇ ਨੂੰ ਦੇਖਿਆ। ਫਿਰ ਆਖਣ ਲੱਗੇ, “ਬੁਢਾਪਾ ਇਸ ਤਰਾਂ ਅਕਲ, ਸ਼ਕਲ ਤੇ ਬਲ ਵੀਰਜ ਦੀ ਬਿਨਾ ਭੇਦ ਭਾਵ ਤੋਂ ਹਤਿਆ ਕਰਦਾ ਹੈ ਤੇ ਇਹ ਸਭ ਕੁਝ ਪ੍ਰਤੱਖ ਦੇਖਣ ਤੇ ਵੀ ਲੋਕੀਂ ਨਹੀਂ ਸਮਝਦੇ। ਹੁਸ਼ਿਆਰ ਨਹੀਂ ਹੁੰਦੇ। ਸਾਰਥੀ! ਲੈ ਚਲ ਰਥ ਪਿਛਾਂਹ ਨੂੰ। ਮੇਰਾ ਦਿਲ ਬਹੁਤ ਘਬਰਾ ਰਿਹਾ ਹੈ।”

ਛੰਦਕ ਰਥ ਮੋੜ ਲਿਆਇਆ ਤੇ ਕੁਮਾਰ ਘਰ ਆ ਕੇ ਇਕ ਨੁਕਰੇ ਬੈਠ ਕੇ ਸੋਚਣ ਲਗੇ- ਜੇ ਬੁਢਾਪਾ ਜ਼ਰੂਰ ਘੇਰਦਾ ਹੈ ਮਨੁਖ ਨੂੰ ਤਾਂ ਮਨੁਖ ਜਵਾਨੀ ਦੀ ਮਸਤੀ ਵਿਚ ਬੈਠਾ ਕਿਉ ਦਿਨ ਗੁਜ਼ਾਰਦਾ ਹੈ, ਕਿਉ ਨਹੀ ਇਸ ਨੂੰ ਦੂਰ ਕਰਨ ਦੀ ਕੋਸ਼ਸ਼ ਕਰਦਾ। ਨਿਸ਼ਰੇ ਹੀ ਉਪਾਓ ਹੋ ਸਕਦਾ ਹੈ ਤੇ ਮੈਂ ਉਪਾਉ ਲਭਾਂਗਾਂ।

੨.

ਉਪਰਲੀ ਘਟਨਾ ਤੋਂ ਬੋੜੇ ਦਿਨ ਬਾਅਦ ਬੁੱਧ ਨੇ ਫਿਰ

੩੨.