ਪੰਨਾ:ਮਹਾਤਮਾ ਬੁੱਧ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਘਿਨੌਣੀ ਚੀਜ਼ ਨਜ਼ਰ ਨਾ ਆਵੇ। ਕੋਈ) ਦੁਖ ਸ਼ੋਕ ਦਿਖਾਈ ਨਾ ਦੇਵ। ਸਭ ਹਸਦ ਖੇਡਦੇ ਨਜ਼ਰ ਆਉਣ।

ਰਾਜਾ ਪਰਜਾ ਨੂੰ ਬਹੁਤ ਪਿਆਰਾ ਸੀ। ਪਰਜਾ ਉਸ ਦੀ ਇਕ ਇਕ ਗਲ ਉਤੇ ਅਮਲ ਕਰਦੀ ਸੀ ਤੇ ਉਸ ਨੂੰ ਸਖ ਪਹੁੰਚਾਉਂਦੀ ਸੀ। ਪਰਜਾ ਨੇ ਖ਼ੂਬ ਸ਼ਹਿਰ ਨੰ ਸਜਾਇਆ।

ਮੁਕਰਰਾ ਵਕਤ ਉਤੇ ਕੁਮਾਰ ਸਿਧਾਰਬ ਸੋਨੇਂ ਚਾਂਦੀ ਦੇ ਪਤਰਿਆਂ ਨਾਲ ਮੜ੍ਹੇ ਹੋਏ ਇਕ ਸੁੰਦਰ ਰਥ ਉਤੇ ਚੜ੍ਹ ਕੇ ਸ਼ਹਿਰ ਦੀ ਸਿਰ ਨੂੰ ਨਿਕਲੇ। ਰਥ ਚਲਾਉਣ ਵਾਲੇ ਸਾਰਥੀ ਦਾ ਨਾਂ ਸੀ ਛੰਦਕ।

ਕੁਮਾਰ ਰਥ ਤੋਂ ਬੈਠੇ ਨਗਰ ਦੀ ਸ਼ੋਭਾ ਦੇਖ ਰਹੇ ਸਨ। ਜਨਤਾ ਕਤਾਰਾਂ ਬੰਨ੍ਹੀ ਬਜ਼ਾਰਾਂ ਵਿਚ ਇਕ ਉਤੇ ਇਕ ਚੜ੍ਹੀ, ਦੁਕਾਨਾਂ ਤੇ, ਤੇ ਘਰਾਂ ਦੇ ਬੰਨ੍ਹਿਆਂ ਤੇ ਖੜੀ ਕੁਮਾਰ ਦੀ ਜੈ ਜੈ ਕਾਰ ਕਰਦੀ ਹੋਈ ਫੁਲ ਵਰਸਾ ਰਹੀ ਸੀ। ਟਰੈਫ਼ਿਕ ਵਾਲੇ ਸਿਪਾਹੀ ਟਰੈਫ਼ਿਕ ਠੀਕ ਰਖ ਕੇ ਆਪਣਾ ਫ਼ਰਜ਼ ਨਿਭਾ ਰਹੇ ਸਨ।ਇਤਨੇ ਵਿਚ ਇਕ ਬਹੁਤ ਬੁਢਾ ਆਦਮੀ, ਜਿਸ ਦੀ ਕਿ ਖਲ ਸਾਰੀ ਸੁਗੜੀ ਪਈ ਸੀ, ਅਖੋਂ ਅੰਨ੍ਹਾ ਸੀ ਤੇ ਕੰਨੋਂ ਬੋਲਾ ਸੀ, ਲੱਤਾਂ ਕੰਬ ਰਹੀਆਂ ਸਨ, ਸੋਟੀ ਦੇ ਸਹਾਰੇ ਭੀੜ ਚੀਰਦਾ ਚੀਰਦਾ ਬਦੋ ਬਦੀ ਰਥ ਦੇ ਅਗੇ ਆ ਖਲੋਤਾ। ਉਸ ਦੀ ਇਹ ਤਰਸਯਗ ਹਾਲਤ ਦੇਖ ਕੇ ਬੁਧ ਨੇ ਪੁਛਿਆ, “ਛੰਦਕ, ਇਹ ਕੌਣ

ਹੈ! ਇਸ ਦਾ ਇਹ ਹਾਲ ਕਿਉ" ਹੋਇਆ?”

੩੧.