ਪੰਨਾ:ਮਹਾਤਮਾ ਬੁੱਧ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਲਾ ਕਚੈਲਾ ਤੇ ਗੈਦਾ ਮੰਦਾ ਆਦਮੀ ਨਾ ਵੜੇ। ਇਹੋ ਹੀ ਨਹੀਂ ਸਗੋ ਜਿਥੋਂ ਤਕ ਆਵਮੀ ਦੀ ਨਿਗ੍ਹਾ ਜਾਂ ਸਕਦੀ ਹੈ, ਕੋਈ ਵੀ ਅਜਿਹਾ ਮਰਦ ਔਰਤ ਨੋੜੇ ਨਾ ਆਏ। ਜੋ ਕੋਈ ਵੀ ਇਧਰੇਂ ਲੰਘੇ, ਉਹ ਹਸਦਾ ਗਾਉਂਦਾ ਤੇ ਗਿਧਾ ਪਾਉਂਦਾ ਹੀ ਲੰਘੇ।
ਇਹ ਸਭ ਕੋਸ਼ਸ਼ਾਂ, ਸਾਵਧਾਨੀ ਤੇ ਧੰਦਾਲ ਕਿਉ? ਇਸ ਲਈ ਕਿ ਕੁਮਾਰ ਸਿਧਾਰਬ ਸਾਧੂ ਨਾਂ ਬਣੇ ਸਗੋਂ ਚਕ੍ਰਵਰਤੀ ਰਾਜਾ ਬਣੇ, ਜਿਵੇ ਕਿ ਪਿਛੇ ਵੀ ਦਸਿਆ ਜਾ ਚੁਕਾ ਹੈ।
ਉਧਰ ਕਮਾਰ ਸਿਧਾਰਥ ਇਸ ਕੋਸ਼ਸ਼ ਵਿਚ ਸੀ ਕਿ ਯਸ਼ੋਧਰ ਵੀ ਪ੍ਰਸੰਨ ਰਹੇ, ਉਸ ਦਾ ਦਿਲ ਵੀ ਨਾਂ ਟੁਟੇ ਤੇ ਆਪ ਵੀ ਨਾ ਫਸਿਆ ਜਾਵੇ! ਵੇਲਾ ਆਉਣ ਤੋ ਸਪ ਦੀ ਕੁਜ ਵਾਂਗ ਇਹ ਜ਼ਿੰਦਗੀ ਬਦਲ ਦਿਤੀ ਜਾਵੇ।


ਦਰਸ਼ਨ-

੧.

ਰਾਜ ਮਹਿਲਾਂ ਵਿਚ ਤਰ੍ਹਾਂ ਤਰ੍ਹਾਂ ਦੇ ਸੁਖ ਭੋਗਦਿਆਂਕ ਦਿਨ ਬੁਧ ਦਾ ਮਨ ਨਗਰ ਦੀ ਸੈਰ ਨੂੰ ਕਰ ਆਇਆ। ਉਨਾਂ ਨੇ ਪਿਤਾ ਨੂੰ ਕਿਹਾ। ਪਿਤਾ ਨੇ ਆਗਿਆ ਦੇਣ ਤੋ ਪਹਿਲੋਂ ਨਗਰ ਵਿਚ ਢੰਡੋਰਾ ਫਿਰਵਾ ਦਿਤਾ ਕਿ ਕੁਮਾਰ ਸਿਧਾਰਥ_ਨਗਰ ਦੀ ਸੈਰ ਲਈ ਆ ਰਹੇ ਹਨ, ਨਗਰ ਨੂੰ ਖ਼ੂਬ ਸਜਾਇਆ ਜਾਵੇ। ਜਿਧਰੋਂ ਦੀ ਕੁਮਾਰ ਲੰਘੇ ਉਸ ਰਾਹ ਵਿਚ

੩੦.