ਪੰਨਾ:ਮਹਾਤਮਾ ਬੁੱਧ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੇਂ ਵਿਚ ਹੀ ਵਿਦਿਆ ਪ੍ਰਾਪਤ ਕਰ ਲਈ। ਉਹ ਵੇਦਾਂ ਸ਼ਾਸਤਰਾਂ ਦੇ ਪੰਡਤ ਹੋ ਗਏ। ਗੁਰੂ ਬੜਾ ਪ੍ਰਸੰਨ ਹੋਇਆ। ਉਹ ਆਪਣੇ ਇਸ ਪਿਆਰੇ ਸ਼ਿਸ਼ ਨੂੰ ਲੈ ਕੇ ਰਾਜਾ ਸ਼ੁਧੋਦਨ ਪਾਸ ਪੁਜਾ। ਗੁਰੂ ਨੇ ਬੁਧ ਦਾ ਰਾਜ ਪੰਡਤਾਂ ਨਾਲ ਟਾਕਰਾ ਕਰਾ ਕੇ ਤੇ ਉਨਾਂ ਨੂੰ ਉਸ ਕੋਲੋਂ ਹਰਾ ਕੇ ਦਸਿਆ। ਰਾਜਾ ਬੜਾ ਖ਼ੁਸ਼ ਹੋਇਆ ਤੇ ਉਸ ਨੇ ਗੁਰੂ ਦਾ ਬਹੁਤ ਸਨਮਾਨ ਕੀਤਾ, ਉਸ ਨੂੰ ਚੋਖੀ ਗੁਰ-ਦਖਣਾ ਦਿਤੀ।

ਹੁਣ ਰਾਜਾ ਸ਼ੁਧੋਦਨ ਨੇ ਬੁਧ ਲਈ ਰਾਜਸੀ ਸਿਖਿਆ ਦਾ ਪ੍ਰਬੰਧ ਕਰ ਦਿਤਾ। ਬੜੇ ਬੜੇ ਸਿਆਣੇ ਤੀਰੰਦਾਜ਼, ਤਲਵਾਰ ਦੇ ਧਨੀ ਤੇ ਹੋਰ ਅਸਤਰਾਂ ਸ਼ਸਤਰਾਂ ਦੇ ਮਾਹਰ ਬਾਹਰੋਂ ਸਦੇ ਤੇ ਬੁਧ ਨੇ ਉਨਾਂ ਤੋਂ ਸਾਰੀ ਵਿਦਿਆ ਦਿਨਾਂ ਵਿਚ ਸਿਖ ਲਈ। ਤਰ੍ਹਾਂ ਤਰ੍ਹਾਂ ਦੇ ਦਾਉ ਪੇਚ ਤੇ ਮੋਰਚੇ-ਬੰਦੀ ਦਾ ਵੀ ਗਿਆਨ ਹਾਸਲ ਕਰ ਲਿਆ। ਚੰਗੇ ਉਸਤਾਦਾਂ ਤੋਂ ਕੁਸ਼ਤੀ ਘੁਲਣਾ ਵੀ ਸਿਖ ਲਿਆ। ਘੋੜ ਸਵਾਰੀ ਤੇ ਤਰਨਾ ਤਾਂ ਉਸ ਨੂੰ ਪਹਿਲਾਂ ਹੀ ਆਉਂਦਾ ਸੀ, ਹੁਣ ਉਸ ਨੇ ਇਨ੍ਹਾਂ ਕੰਮਾਂ ਵਿਚ ਹੋਰ ਵੀ ਮੁਹਾਰਤ ਹਾਸਲ ਕਰ ਲਈ।

ਪੀੜਾ ਦਾ ਅਨੁਭਵ-

ਬੁੱਧ ਨੇ ਪੜ੍ਹਿਆ ਸੁਣਿਆਂ ਤਾਂ ਬਹੁਤ ਬੁਝ ਸੀ ਪਰ ਦੁਖ ਦਰਦ ਹੁੰਦਾ ਕਦੇ ਕਿਤੇ ਦੇਖਿਆ ਨਹੀਂ ਸੀ ਤੇ ਨਾ ਨਿਜ ਦਾ ਅਨੁਭਵ ਹੀ ਉਨਾਂ ਨੂੰ ਕੋਈ ਸੀ। ਜਦ ਦੇ ਜੰਮੇ ਸਨ ਕਦੇ ਬੀਮਾਰ ਪਏ ਹੀ ਨਹੀਂ ਸਨ, ਜ਼ਖਮੀ ਹੋਏ ਹੀ ਨਹੀਂ ਸਨ। ਅਜ

੨0.