ਪੰਨਾ:ਮਹਾਤਮਾ ਬੁੱਧ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨) ਜਿਸ ਦੇ ਮਨ ਵਿਚ ਬਹੁਤ ਸੰਕਲਪ ਵਿਕਲਪ (ਇਹ ਕਰਨਾ ਹੈ, ਨਹੀਂ ਤਾਂ ਇਹ ਕਰਣਾ ਹੈ, ਇਹ ਹੋ ਜਾਵੇ) ਉਠਦੇ ਰਹਿੰਦੇ ਹਨ, ਜਿਸ ਦੇ ਮਨ ਵਿਚ ਜਬਰਦਸਤ ਮੋਹ ਹੈ,ਜ ਮੌਜ ਹੀ ਮੌਜ ਦੇਖਦਾ ਹੈ, ਉਸ ਦੀਆਂ ਖਾਹਿਸ਼ਾਂ ਵਧਦੀਆਂ ਹਨ ਤੇ ਉਹ ਆਪਣੇ ਬੰਧਨ ਨੂੰ ਹੋਰ ਮਜਬੂਡ ਬਣਾਉਂਦਾ ਹੈ।

(੭੩) ਜਿਸ ਦੇ ਸ਼ਰੀਰ ਬਾਣੀ ਤੇ ਮਨ ਤੋਂ ਕੋਈ ਪਾਪ ਨਹੀਂ, ਜੋ ਇਹਨਾਂ ਤਿੰਨਾਂ ਸਥਾਨਾਂ ਤੇ ਕਾਬਜ ਹੈ, ਉਸ ਨੂੰ ਮੈਂ ਬ੍ਰਾਹਮਣ ਆਖਦਾ ਹੈ।

(੭੪) ਨਾ ਜਟਾ ਤੋਂ, ਨਾ ਗੋਤਰ ਤੋਂ ਨਾ ਜਨਮ ਤੋਂ ਬਾਹਮਣ ਹੁੰਦਾ ਹੈ। ਜਿਸ ਵਿਚ ਸਚਾਈ, ਤੋਂ ਧਰਮ ਭਾਵ ਹੈ ਉਹ ਮਨੁਖ ਪਵਿਤਰ ਹੈ, ਉਹੀ ਬ੍ਰਾਹਮਣ ਹੈ।

(੭੫) ਮੈਂ ਬ੍ਰਾਹਮਣੀ ਮਾਂ ਦੇ ਪੇਟੋਂ ਪੈਦਾ ਹੋਣ ਦੇ ਕਾਰਣ ਕਿਸੇ ਨੂੰ ਬ੍ਰਾਹਮਣ ਨਹੀਂ ਆਖਦਾ।ਜੇ ਉਹ ਧਨਵਾਨ ਹੁੰਦਾ ਤਾਂ ਮੈਂ ਉਸ ਨੂੰ “ਅ ਖ਼ਦਾ ਇਸ ਦੇ ਪਾਸ ਕੁਝ ਨਹੀਂ ਹੈ ਤੇ ਜੋ ਕੁਝ ਨਹੀਂ ਲੈਂਦਾ ਉਸ ਨੂੰ ਮੈਂ ਬ੍ਰਾਹਮਣ ਕਹਿੰਦਾ ਹਾਂ।

(੭੬) ਜੋ ਪਿਛਲੇ ਜਨਮ ਨੂੰ ਜਾਣਦਾ ਹੈ, ਜੋ ਸਵਰਗ ਨਰਕ ਨੂੰ ਦੇਖਦਾ ਹੈ, ਜਿਸ ਦਾ ਫਿਰ ਜਨਮ ਖ਼ਤਮ ਹੋ ਗਿਆ ਹੈ ਜੋ ਵਿਦਵਾਨ ਹੈ ਜਿਸ ਨੇ ਨਿਰਵਾਣ ਪਰਾਪਤ ਕਰ ਲੀਤਾ ਹੈ ਉਸ ਨੂੰ ਮੈਂ ਬ੍ਰਾਹਮਣ ਆਖਦਾ ਹਾਂ।

੧੦੭