ਅਜਿਹੇ ਮੂਰਖ ਬੁਧੀ ਵਾਲੇ ਲੋਕ ਹੀ ਦੁਰਗਤੀ ਕਰ ਉ ਦੇ ਹਨ।
(੬੬) ਜਿਸ ਤਰ੍ਹਾਂ ਜੰਗ ਵਿਚ ਹਾਥੀ ਧਨਖ ਚੋਂ ਨਿਕਲ ਕੇ ਆਏ ਤੀਰ ਨੂੰ ਸਹਾਰਦਾ ਹੈ, ਇਸੇ ਤਰ੍ਹਾਂ ਮੈਂ (ਬੁਧ) ਕੌੜੀਆਂ ਗਲਾਂ ਸਹਾਰਾਂਗਾ ਕਿਉਂਕਿ ਦੁਨੀਆਂ ਵਿਚ ਭੈੜ ਆਦਮੀ ਬਹੁਤ ਹਨ।
(੬੭) ਜੋ ਆਦਮੀ ਆਲਸੀ ਹੈ ਬਹੁਤ ਖਾਣ ਵਾਲਾ,ਬਹੁਤ ਸੌਣ ਵਾਲਾ ਪਾਸੇ ਪੜਤ ਪੜਤ ਕੇ ਸੌਣ ਵਾਲਾ ਹੈ ਉਸ ਦਾਣਾ ਖਾ ਕੇ ਪਲੋ ਹੋਏ ਮੋਟੇ ਸੂਰ ਵਰਗਾ ਹੁੰਦਾ ਹੈ, ਉਹ ਬਰ ਬਾਰ ਨਰਕ ਵਿਚ ਪੈਂਦਾ ਹੈ।
(੬੮) ਜਾਗਦੇ ਰਹਵੋ ਆਪਣੇ ਨੂੰ ਸੰਭਾਲ ਕੇ ਰਖੋ ਚਿਕੜ ਵਿਚ ਫਸੇ ਹੋਏ ਹਾਥੀ ਵਾਂਗੂੰ ਆਪਣੇ ਆਪ ਨੂੰ ਰਾਗ ਦਵੇਸ਼ ਦੇ ਚਿਕੜ ਵਿਚੋਂ ਕਢੋ।
(੬੯) ਇਕਲੇ ਰਹਿਣਾ ਚੰਗਾ ਹੈ ਪਰ ਮੂਰਖ ਦੀ ਦੋਸਤੀ ਚੰਗੀ ਨਹੀਂ। ਬੇ-ਪਰਵਾਹ ਮਤੰਗਰਾਜ ਹਾਥੀ ਦੀ ਤਰ੍ਹਾਂ ਇਕਲਾ ਫਿਰੇ, ਪਾਪ ਨਾ ਕਰੇ।
(੭੦) ਪ੍ਰਮਾਦੀ ਮਨੁਖ ਦੀ ਤ੍ਰਿਸ਼ਨਾ ਵੇਲ ਦੀ ਤਰ੍ਹਾਂ ਵਧਦੀ ਹੈ। ਫਲ ਦੀ ਖਾਹਿਸ਼ ਕਰਦਾ ਹੋਇਆ ਉਹ ਜੰਗਲ ਵਿਚ ਬਾਂਦਰ ਦੀ ਤਰ੍ਹਾਂ ਨਿਤ ਭਟਕਦਾ ਹੈ।
(੭੧) ਜਿਸ ਤਰ੍ਹਾਂ ਜਦ ਤਕ ਜੜ੍ਹ ਪੂਰੀ ਤਰ੍ਹਾਂ ਨਹੀਂ ਉਖੜ ਜਾਂਦੀ ਤਦ ਤਕ ਕਟਿਆ ਹੋਇਆ ਵੀ ਦਰਖ਼ਤ ਫਿਰ ਉਗ ਪੈਂਦਾ ਹੈ, ਉਸੇ ਤਰ੍ਹਾਂ ਜਦ ਤਕ ਤ੍ਰਿਸ਼ਨਾ ਰੂਪੀ ਅੱਗ ਪੂਰੀ ਤਰ੍ਹਾਂ ਬੁਝ ਨਹੀਂ ਜਾਂਦੀ ਤਦ ਤਕ ਬਾਰ ਬਾਰ ਦੁਖ ਪੈਦਾ
ਹੁੰਦਾ ਹੈ, ਕਿਉਂਕਿ ਤ੍ਰਿਸ਼ਨਾ ਹੋਈ ਜੁ ਦੁਖਾਂ ਦੀ ਘਰ।