ਪੰਨਾ:ਮਹਾਤਮਾ ਬੁੱਧ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਾਰਣਾ ਤੇ ਆਵਾਰਾਪਨ ਨੂੰ ਵਧਾਉਣ ਵਾਲਾ ਨਾ ਬਣੇ।

(੩੯) ਜੋ ਪਹਿਲੇ ਭੁਲ ਕਰ ਕੇ ਵੀ ਫਿਰ ਭੁਲ ਨਹੀਂ ਕਰਦਾ, ਉਹ ਬਦਲਾਂ 'ਚੋਂ ਨਿਕਲੇ ਚੰਦਰਮਾਂ ਦੀ ਤਰ੍ਹਾਂ ਇਸ ਦੁਨੀਆਂ ਨੂੰ ਚਾਨਣ ਦਿੰਦਾ ਹੈ।

(੪੦) ਇਹ ਦੁਨੀਆਂ ਅੰਨ੍ਹੀ ਹੈ। ਥੋੜੇ ਹੀ ਇਥੇ ਦੇਖਦੇ ਹਨ। ਫੰਦੇ ਚੋਂ ਨਿਕਲੇ ਪੈਂਛੀਆਂ ਦੀ ਤਰ੍ਹਾਂ ਥੋੜੇ ਲੋਕ ਹੀ ਸਵਰਗ ਨੂੰ ਜਾਂਦੇ ਹਨ।

(੪੧) ਕੰਜੂਸ ਲੋਕ ਦੇਵਲੋਕ ਵਿਚ ਨਹੀਂ ਜਾਂਦੇ। ਮੂਰਖ ਲੋਕ ਦਾਨ ਦੀ ਸ਼ਲਾਘਾ ਨਹੀਂ ਕਰਦੇ। ਧੀਰਜ ਵਾਲੇ ਆਦਮੀ ਦਾਨ ਦੀ ਤਾਰੀਫ਼ ਕਰ ਕੇ ਅਗਲੇ ਲੋਕ ਵਿਚ ਸੁਖੀ ਹੁੰਦੇ ਹਨ।

(੪੨) ਮਨੁਖਾ ਜੂਨ ਮੁਸ਼ਕਲ ਨਾਲ ਮਿਲਦੀ ਹੈ, ਮਨੁੱਖਾਜੀਵਨ ਮੁਸ਼ਕਲ ਨਾਲ ਬਣਦਾ ਹੈ, ਸਚੇ ਧਰਮ ਦਾ ਸੁਨਣਾ ਵੀਮੁਸ਼ਕਲ ਨਾਲ ਹੀ ਮਿਲਦਾ ਹੈ ਤੇ ਬੁਧਾਂ ਦਾ ਜਨਮ ਵੀ ਮੁਸ਼ਕਲਾਂ ਨਾਲ ਹੀ ਹੁੰਦਾ ਹੈ।

(੪੩) ਕੋਈ ਪਾਪ ਨਾ ਕਰਨਾ, ਨੇਕ ਕੰਮ ਜ਼ਰੂਰ ਕਰਨਾ, ਦਲ ਨੂੰ ਸਾਫ਼ ਰਖਣਾ, ਇਹੋ ਬੁਧ ਦੀ ਸਿਖਿਆ ਹੈ

(੪੪) ਜੋ ਬੁਧ, ਧਰਮ ਤੇ ਸੰਘ ਦੀ ਸ਼ਰਣੀਂ ਪੈਂਦਾ ਹੈ, ਜੋ ਚਾਰੋਂ ਆਰਜ ਸਚਾਈਆਂ ਨੂੰ ਚੰਗੀ ਤਰ੍ਹਾਂ ਵਿਚਾਰ ਨਾਲ ਦੇਖਦਾ ਹੈ- (੧) ਦੁਖ, (੨) ਦੁਖੀ ਦੀ ਉਤਪਤੀ (੩) ਦੁਖ ਦਾ ਨਾਸ, (੪) ਦੁਖਾਂ ਤੋਂ ਛੁਡਾਉਣ ਵਾਲਾ [1] ਆਰਜ ਅਸ਼ਟਾਂਗ-ਮਾਰਗ” ਉਸ ਦਾ ਸਹਾਰਾ ਲੈਂਦਾ ਹੈ, ਉਸ ਦਾ ਕਲਿਆਣ ਹੁੰਦਾ ਹੈ।

  1. *
੧੦੨