ਪੰਨਾ:ਮਹਾਤਮਾ ਬੁੱਧ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਰੂਪੀ ਚਾਨਣ।

(੩੨) ਇਹ ਦੇਹ ਪੁਰਾਣਾ ਸੁਰਾਂਣਾ ਹੈ, ਰੋਗਾਂ ਦਾ ਘਰ ਹੈ, ਸਦਾ ਰਹਿਣ ਵਾਲਾ ਨਹੀਂ, ਗਲ ਸੜ ਜਾਣ ਵਾਲੀ ਹੈ ਮੌਤ ਸਭ ਤੋ ਹਾਵੀ ਹੈ।

(੩੩) ਇਹ ਸ਼ਰੀਰ ਹੱਡੀਆਂ ਦਾ ਨਗਰ ਹੈ, ਮਾਸ ਤੇ ਲਹੂ ਨਾਲ ਲਪਿਆ ਹੋਇਆ ਹੈ, ਇਸ ਵਿਚ ਬੁਢਾਪਾ ਮੌਤ, ਹੰਕਾਰ ਤੇ ਈਰਖਾ ਲੁਕੀ ਹੋਈ ਹੈ।

(੩੪) ਅਗਿਆਨੀ ਪੁਰਖ ਬਹਿਲ ਦੀ ਤਰ੍ਹਾਂ ਵਧਦਾ ਜਾਂਦਾ ਹੈ। ਉਸ ਦਾ ਮਾਸ ਵਧਦਾ ਹੈ, ਅਕਲ ਨਹੀਂ ਵਧਦੀ ਹੈ।

(੨੫) ਜਿਨ੍ਹਾਂ ਨੇ ਬ੍ਰਹਮਚਰਜ ਦਾ ਪਾਲਣ ਨਹੀਂ ਕੀਤ ਜਿਨ੍ਹਾਂ ਨੇ ਜਵਾਨੀ ਵਿਚ ਧਨ ਨਹੀਂ ਕਮਾਇਆ (ਨੇਕੀ ਤੇ ਜਸ ਨਹੀਂ ਖਟਿਆ) ਉਹ ਮਛੀਆਂ ਤੋਂ ਖਾਲੀ ਤਲਾਉ ਦੇ ਕਿਨਾਰੇ ਬੁਢੇ ਬਗਲੇ ਦੀ ਤਰ੍ਹਾਂ ਪਏ ਰਹਿੰਦੇ ਹਨ।

(੩੬) ਜੇ ਕਰ ਪਹਿਲੇ ਖੁਦ ਉਹੋ ਕੁਝ ਕਰੇ ਜੋ ਲੋਕਾਂ ਨੂੰ ਕਹਿੰਦਾ ਹੈ ਕਰਣ ਲਈ ਤੇ ਆਪਣੇ ਤੇ ਕਾਬੂ ਪਾ ਲੈਣ ਵਾਲਾ ਮਨੁੱਖ ਦੂਸਿਰਆਂ ਤੇ ਵੀ ਕਾਬੂ ਪਾ ਸਕਦਾ ਹੈ ਤੇ ਆਪਣਾ ਕਿਹਾ ਉਹਨਾਂ ਤੋਂ ਮੰਨਵਾ ਸਕਦਾ ਹੈ। ਅਸਲ ਵਿਚ ਕਾਬੂ ਤਾਂ ਆਪਣੇ ਆਪ ਤੇ ਹੀ ਪਾਉਣਾ ਔਖਾ ਹੈ।

(੩੭) ਆਦਮੀ, ਆਪਣਾ ਮਾਲਿਕ ਆਪ ਹੈ, ਦੂਸਰਾ ਕੌਣ ਹੋ ਸਕਦਾ ਹੈ? ਆਪਣੇ ਤੇ ਕਾਬੂ ਪਾਉਣ ਵਾਲਾ ਦੁਰਲਭ ਮਾਲਕੀ ਹਾਸਲ ਕਰਦਾ ਹੈ।

(੩੮) ਪਾਪ ਕਰਮ ਨਾ ਕਰੇ, ਗੁੰਡਾ ਨਾ ਬਣੇ,ਝੂਠੀ

੧੦੧