ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬੁਧ-ਬਾਣੀ
ਬੱਧ ਬਾਣੀ
(“ਧਮੱਪਦ ਵਿਚੋਂ)
(੧) ਮੈਨੂੰ ਗਾਲ੍ਹਾਂ ਕਢੀਆਂ, ਮੈਨੂੰ ਮਾਰਿਆ, ਮੈਨੂੰ ਹਰਾ- ਇਆ, ਮੈਨੂੰ ਲੁਟ ਲੀਤਾ, ਜਿਹੜੇ ਅਜਿਹੀਆਂ ਗਲਾਂ ਸੋਚਦੇ ਰਹਿੰਦੇ ਹਨ, ਉਨ੍ਹਾਂ ਦਾ ਵੈਰਭਾਵ ਕਦੇ ਨਹੀਂ ਮਿਟਦਾ ਤੇ ਜਿਹੜੇ ਨਹੀਂ ਸੋਚਦੇ, ਉਨ੍ਹਾਂ ਦਾ ਮਿਟ ਜਾਂਦਾ ਹੈ ।
(੨) ਵੈਰ, ਵੈਰ ਨਾਲ ਕਦੇ ਨਹੀਂ ਮਿਟਦਾ, ਅਵੈਰ ਨਾਲ ਹੀ ਮਿਟਦਾ ਹੈ ਇਹ ਦੁਨੀਆਂ ਦਾ ਕਦੀਮੀ ਕਾਇਦਾ ਹੈ।
(੩) ਜੋ ਵਿਸ਼ੇ ਭੋਗ ਦੇ ਜੀਵਨ ਵਿਚ ਲੀਨ ਹੈ, ਜਿਸ ਦੇ ਇੰਦ੍ਹੇ ਉਸ ਦੇ ਕਾਬੂ ਵਿਚ ਨਹੀਂ ਹਨ, ਜਿਸ ਨੂੰ ਖਾਣ ਪਾਣ ਦਾ
੧. ਧਮੱਪਦ, ਬੌਧਾਂ ਦੀ ਗੀਤਾਂ ਹੈ, ਜਾਂ ਜਪੁਜੀ ਸਾਹਿਬ ਹੈ ।
੯੫