ਸੰਘ ਵਿਚ ਕਿਸੇ ਨੂੰ ਸ਼ਾਮਲ ਕਰਣ ਤੋਂ ਪਹਿਲੇ ਚੰਗੀ ਤਰ੍ਹਾਂ ਠੋਕ ਵਜਾ ਲੀਤਾ ਜਾਂਦਾ ਸੀ । ਨਾਬਾਲਗਾਂ ਲਈ ਕੋਈ ਜਗ੍ਹਾਂ ਨਹੀਂ ਸੀ। ਬਾਲਗ ੧੫ ਵਰ੍ਹਿਆਂ ਦਾ ਸਮਝਿਆ ਜਾਂਦਾ ਸੀ। ਹਰ ਇਕ ਨੂੰ ਪਹਿਲੇ ਆਰਜ਼ੀ ਤੌਰ ਤੇ ਭਰਤੀ ਕਰਦੇ ਸਨ । ਜਦੋਂ ਦੇਖ ਲੀਤਾ ਜਾਂਦਾ ਸੀ ਕਿ ਇਸ ਦਾ ਆਚਰਨ ਪੱਕਾ ਹੈ ਇਰਾਦਾ ਪੱਕਾ ਹੈ ਤੇ ਨੇਮ ਇਹ ਪਾਲ ਸਕਦਾ ਹੈ ਤਾਂ ਪੱਕਾ ਕਰ ਲੈਂਦੇ ਸਨ । ਫਿਰ ਵੀ ਜੇ ਕਿਸੇ ਦਾ ਮਨ ਡੋਲ ਜਾਏ ਤਾਂ ਖੁਸ਼ੀ ਨਾਲ ਗ੍ਰਿਹਸਥ ਆਸ਼੍ਰਮ ਵਿਚ ਚਲਾ ਜਾ ਸਕਦਾ ਸੀ, ਬਲਕਿ ਭੇਜਾ ਦਿਤਾ ਜਾਂਦਾ ਸੀ । ਟੈਂਪਰੇਰੀ ਤੌਰ ਤੇ ਵੀ ਕੋਈ ਚਾਹੇ ਤਾਂ ਭਿਖੂ ਬਣ ਸਕਦਾ ਸੀ ਤੇ ਮੁੜ ਗ੍ਰਿਹਸਥ ਅਸ਼੍ਰਮ ਵਿਚ ਜਾ ਸਕਦਾ ਸੀ । ਸਮਾਜ ਕੋਈ ਬੁਰਾ ਨਹੀਂ ਮਨਾਉਂਦਾ ਸੀ ਬਲਕਿ ਖੁਸ਼ ਹੁੰਦਾ ਸੀ ਕਿ ਇਹ ਸਾਧੂ ਸੰਗ ਕਰ ਕੇ ਚੰਗਾ ਸਿਆਣਾ ਹੋ ਆਇਆ ਹੈ। ਮਹਾਰਾਜਾ ਅਸ਼ੋਕ ਨੇ ਏਦਾਂ ਹੀ ਕੀਤਾ ਸੀ । ਉਹ ਟੈਂਪਰੇਰੀ ਤੌਰ ਤੇ ਹੀ ਭਿਖੂ ਹੋਏ ਸਨ ਤੇ ਮੁੜ ਆਪਣੇ ਆਸ਼੍ਰਮ ਵਿਚ ਆ ਗਏ ਸਨ ।
ਅਜ ਸੰਘ ਕਿਸ ਹਾਲਤ ਵਿਚ ਹੈ, ਭਿਖੂ ਕੀ ਕਰਦੇ ਹਨ, ਕਹਿਣ ਦੀ ਲੋੜ ਨਹੀਂ
ਸਚੀ ਗਲ ਤਾਂ ਇਹ ਹੈ ਕਿ ਭਿਖੂਆਂ ਦੀ ਬਦੌਲਤ ਹੀ ਉਨ੍ਹਾਂ ਦੀ ਪੰਡਤਾਈ, ਚਤੁਰਾਈ, ਮੇਹਨਤ ਮੁਕੱਸ਼ਤ, ਤੇ ਤਿਆਗ ਤਪਸਿਆਂ ਦਾ ਸਦਕਾ ਹੀ ਬੁਧ ਧਰਮ ਦੇਸ਼ ਦੇਸਾਂਤਰਾਂ ਵਿਚ ਫੈਲਿਆ ਤੇ ਅਰੂਜ ਤੇ ਚੜ੍ਹਿਆ ਤੇ ਸਮਾਂ ਪਾ ਕੇ ਸੈਂਕੜੇ ਸਾਲਾਂ ਦਾ ਸਮਾਂ ਪਾ ਕੇ ਉਨ੍ਹਾਂ ਵਿਚੋਂ ਹੀ ਬਹੁਤਿਆਂ ਦੇ ਅੰਦਰ ਆਰਾਮ ਤਲਬੀ ਐਸ਼ਪ੍ਰਸਤੀ ਤੇ ਹੋਰ ਤਰ੍ਹਾਂ ਤਰ੍ਹਾਂ