ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/436

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

434

ਮਸੀਹੀ ਬੋਲਿਆ, ਅਸਾਂ ਨਾਲੇ ਸੁਣਿਆ, ਨਾਲੇ ਪ੍ਰਤੀਤ ਬੀ ਕੀਤੀ, ਭਈ ਅਜਿਹੀ ਥਾਂ ਕੋਈ ਜਰੂਰ ਹੈ॥

ਨਾਸਤਕ ਨੇ ਆਖਿਆ ਭਈ ਜੇ ਮੈਂ ਪਰਤੀਤ ਨਾ ਕਰਦਾ, ਤਾਂ ਐਨੀ ਦੂਰ ਉਹ ਦੀ ਭਾਲ ਵਿੱਚ ਕਿਉਂ ਆਉਂਦਾ ਪਰ ਮੈਂ ਨੂੰ ਜੋ ਹੁਣ ਤੱਕ ਕੁੱਛ ਨਹੀਂ ਲੱਭਾ, ਇਸ ਕਰਕੇ ਮੈਂ ਮੁੜ ਜਾਂਦਾ ਹਾਂ, ਅਤੇ ਉਨਾਂ ਵਸਤਾਂ ਵਿੱਚ ਆਪਣਾ ਸੁੱਖ ਭਾਲਾਂਗਾ ਕਿ ਜਿਨਾਂ ਨੂੰ ਮੈਂ ਏਨਾਂ ਵਸਤਾਂ ਦੀ ਆਸ ਵਿੱਚ ਤਿਆਗ ਆਇਆ ਸਾਂ, ਕਿ ਜੇਹੜੀਆਂ ਹੁਣ ਮੈਂ ਦੇਖਦਾ ਹਾਂ, ਭਈ ਹੈ ਹੀ ਨਹੀਂ, ਤਦ, ਮਸੀਹੀ ਨੇ ਆਪਣੇ ਸਾਥੀ ਆਸਅਨੰਦ ਨੂੰ ਕਿਹਾ ਭਾਇ ਜੀ, ਇਹ ਮਨੁੱਖ ਸੱਤ ਆਖ ' ਦਾ ਹੈ, ਆਸਅਨੰਦ ਨੂੰ ਉਤੱਰ ਦਿੱਤਾ ਭਾਈ, ਸੁਚੇਤ ਹੋਣਾ,