ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/406

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੦੪

ਅਤੇ ਓਹ ਆਤਮਕ ਅਤੇ ਸੁਰਗਯ ਗੱਲਾਂ ਥੋਂ ਗੁਜਾਰਾ ਕਰਦਾ ਸੀ, ਸੋ ਇਹੋ ਜੇਹਾ ਪੁਰਖ (ਜੇ ਕੋਈ ਗਾਹਕ ਹੋਵੇ ਬੀ) ਤਾਂ ਆਪਣੇ ਗਹਿਣੇ ਕਾਸ ਨੂੰ ਵੇਚੇ, ਕੀ ਉਹ ਆਪਣਾ ਢਿੱਡ ਅਕਾਰਥ ਵਸਤਾਂ ਨਾਲ ਭਰਨ ਲਈ ਉਨਾਂ ਨੂੰ ਵੇਚ ਦੇਵੇ, ਭਲਾ ਕੋਈ ਸਿਆਣਾ ਸੁੱਕੇ ਘਾਹ ਨਾਲ ਆਪਣਾ ਪੇਟ ਭਰਨ ਲਈ ਇਕ ਪੈਸਾ ਬੀ ਦੇਊ, ਭਲਾ ਘੁਗੀ ਘਾਹ ਦੀ ਤਰਾਂ ਮੁਰਦਾਰ ਖਾ ਸਕਦੀ ਹੈ, ਭਾਵੇਂ ਬੇਈਮਾਨ ਲੋਕ ਸਰੀਰ ਦੀਆਂ ਕਾਮਨਾ ਦੇ ਕਾਰਨ ਆਪਣੀ ਸਾਰੀ ਪੂੰਜੀ ਸਗੋਂ ਆਪਣੇ ਆਪ ਨੂੰ ਬੀ ਗਹਿਣੇ ਪਾਉਣ ਜਾਂ ਵੇਚਣ, ਪਰ ਜੇਹੜੇ ਈਮਾਨ ਵਾਲ਼ੇ ਹਨ, ਅਰਥਾਤ ਸੱਚੇ ਧਰਮੀ, ਭਾਵੇਂ ਉਨ੍ਹਾਂ ਦਾ ਧਰਮ ਥੋਹੜਾ ਜੇਹਾ ਬੀ ਹੋਵੇ, ਓਹ ਅਜਿਹਾ ਕਦੀ ਵੀ ਨਹੀਂ ਕਰਨਗੇ, ਇਸ ਲਈ ਮੇਰੇ ਭਿਰਾ ਇਨਾਂ ਗੱਲਾਂ ਵਿੱਚ ਤੁਹਾਡੀ