ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/242

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

240


ਭੇਤਾਂ ਦਾ ਗਿਆਨ ਹੈ, ਧਰਮਦਾਸ ਨੈ ਉੱਤਰ ਦਿੱਤਾ ਭਈ ਇਹ ਪਤਾ ਪਹਿਲਾਂ ਹੀ ਹੋਣਾ ਚਾਹੀਦਾ ਸੀ, ਪਰ ਭਾਵੇਂ ਪਹਿਲਾਂ ਹੋਵੇ ਭਾਵੇਂ ਪਿੱਛੋਂ ਇਹ ਬੀ ਝੂਠੀ ਗੱਲ ਹੈ, ਕਿਉਂ ਜੋ ਇੰਜੀਲ ਦੇ ਵਡੇ ਵਡੇ ਭੇਤਾਂ ਦਾ ਗ੍ਯਾਨ ਪ੍ਰਾਪਤ ਹੋ ਸਕਦਾ ਹੈ, ਤਾਂ ਬੀ ਹੋ ਸੱਕਦਾ ਹੈ, ਜੋ ਕਿਰਪਾ ਦਾ ਕੰਮ ਮਨ ਵਿੱਚ ਨਾ ਹੋਵੇ। ਸਗੋਂ ਜੇ ਕੋਈ ਮਨੁੱਖ ਪੂਰੇ ਗ੍ਯਾਨ ਨੂੰ ਪ੍ਰਾਪਤ ਹੋਵੇ, ਤਾਂ ਬੀ ਉਹ ਆਪ ਨਿਕੰਮਾ ਹੋ ਸੱਕਦਾ ਹੈ, ਪਰਮੇਸ਼ਰ ਦੀ ਅੰਸ ਨਹੀਂ ਹੋ ਸੱਕਦਾ ( ਕੁਰਿੰਤੀਆਂ ਨੂੰ ੧ ਪੜੀ ੧੩ ਕਾਂਡ 7 ਪੌੜੀ) ਪਰ ਜਾਂ ਪ੍ਰਭੂ ਈਸਾ ਨੈ ਆਪਣੇ ਸਿੱਖਾਂ ਨੂੰ ਪੁੱਛਿਆ, ਕੀ ਤੁਸੀਂ ਇਨਾਂ ਸਾਰੀਆਂ ਗੱਲਾਂ ਨੂੰ ਸਮਝਦੇ ਹੋ, ਅਤੇ ਸਿਖਾਂ ਨੈ ਉਤਰ ਦੇਕੇ ਆਖਿਆ, ਆਹੋ ਜੀ ਮਹਾਰਾਜ, ਤਾਂ ਓਨ ਅੱਗੋਂ ਕਿਹਾ, ਕਿ ਧੰਨ ਹੋ ਤੁਸੀ ਜੇ ਇਨਾਂ ਨੂੰ ਕਰੋ ਬੀ, ਉਹ ਵਰ ਇਨਾਂ ਗੱਲਾਂ ਦੇ ਸਮਝਣ ਲਈ