ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
19
ਅਤੇ ਪਵਿਤ੍ਰ ਕੰਨਿਆਂ ਨੂੰ ਸੁਨਹਿਰੀ ਬੀਨ ਫੜੀ ਵੇਖਾਂਗੇ- ਉੱਥੇ ਅਸੀਂ ਉਨਾਂ ਲੋਕਾਂ ਨੂੰ ਵੇਖਾਂਗੇ - ਜਿਹੜੇ ਉਸ ਅਸਥਾਨ ਦੇ ਸੁਆਮੀ ਦੀ ਪ੍ਰੀਤ ਦੇ ਕਾਰਨ- ਪਾਪੀ ਲੋਕਾਂ ਦੇ ਹੱਥੋਂ ਟੋਟੇ ਟੋਟੇ ਕੀਤੇ ਗਏ - ਅਤੇ ਅੱਗ ਨਾਲ ਸਾੜੇ ਗਏ ਅਤੇ ਮਾਸਅਹਾਰੀ ਜੰਤੂਆਂ ਝੋਂ ਪੜਵਾਏ ਗਏ, ਅਰ ਸਮੁੰਦਰ ਵਿਚ ਡੋਬੇ ਗਏ. ਸੋ ਓਹ ਸਾਰੇ ਹੁਣ ਸਦਾ ਦੇ ਜੀਉਣ ਦੀ ਪੁਸ਼ਾਕ ਪਹਿਨੀ ਉਥੇ ਟਿਕੇ ਹੋਏ ਦੇਖਾਂਗੇ॥
ਭੋਲੇ ਨੈ ਆਖਿਆ ਮਹਾਰਾਜ ਇਨਾਂ ਗਲਾਂ ਨੂੰ ਸੁਣ ਕੇ ਮੇਰਾ ਮਨ ਬਹੁਤ ਲੋਚਦਾ ਹੈ - ਪਰ ਸੱਚ ਮੁਚ ਅਸੀ ਇਹ ਵਸਤਾਂ ਪਾ ਸਕਦੇ ਹਾਂ, ਅਸੀਂ ਕਿੱਕੁਰ ਉਨਾਂ ਨਾਲ ਸਾਂਝੀ ਹੋਇਯੇ॥ ਮਸੀਹੀ ਬੋਲਿਆ ਕਿ ਉਸ ਥਾਂ ਦੇ ਸੁਆਮੀ ਨੈ ਇਸ ਪੋਥੀ ਵਿੱਚ ਲਿਖ ਦਿੱਤਾ ਹੈ। ਭਈ ਜੇ ਅਸੀਂ ਮਨੋਂ ਤਨੋਂ ਉਨਾਂ ਨੂੰ ਲੈਣਾ ਚਾਹੁੰਦੇ ਹਾਂ - ਤਾਂ ਓਹ ਸਾਨੂੰ ਮੁਖਤ ਦੇਵੇਗਾ॥
ਭੋਲੇ ਨੈ ਕਿਹਾ ਵਾਹ ਮਹਾਰਾਜ, ਤੇਰੀਆਂ ਗੱਲਾਂ ਸੁਣ ਕੇ ਮੈਂ ਬਹੁਤ ਅਨੰਦ ਹੋਯਾ ਹਾਂ-- ਸੋ ਚਲੋ ਚੱਲਿਯੇ- ਪੈਰ ਚੁਕੇ॥