ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/208

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

206

 ਦੇ ਦਿਨ ਨੂੰ ਪਰਮੇਸਰ ਸੰਸਾਰ ਦੇ ਲੋਕਾਂ ਦੀ ਮਤ ਅਨੁਸਾਰ ਨਹੀਂ, ਸਗੋਂ ਆਪਣੀ ਮਤ ਅਤੇ ਆਪਣੀ ਸ਼ਰਾ ਦੇ ਅਨੁਸਾਰ ਮੇਰਾ ਲੇਖਾ ਲਵੇਗਾ। ਇਸ ਲਈ ਮੈਂ ਆਖਿਆ ਭਈ ਪਰਮੇਸ਼ਰ ਦੀ ਮਤ ਠੀਕ ਹੈ, ਭਾਵੇਂ ਸਭੇ ਲੋਕ ਉਹ ਦੇ ਵਿਰੁੱਧ ਹੋਣ, ਕਿਉਂ ਜੋ ਮੈਨੂੰ ਜਾਪਦਾ ਹੈ, ਜੋ ਭਗਵਾਨ ਧਰਮ ਦੀਆਂ ਗੱਲਾਂ ਨੂੰ ਚਾਹੁੰਦਾ ਹੈ, ਅਤੇ ਉਹ ਨੂੰ ਕੋਮਲ ਸਭਾਉ ਵਾਲਾ ਮਨ ਭਾਉਂਦਾ ਹੈ, ਅਤੇ ਜੇਹੜੇ ਸੁਰਗ ਦੇ ਰਾਜ ਦੇ ਨਮਿੱਤ ਆਪਣੇ ਆਪ ਨੂੰ ਮੂਰਖ ਬਣਾਉਂਦੇ ਹਨ, ਉਹ ਹੋਰਨਾਂ ਨਾਲੋਂ ਵਡੇ ਸਿਆਣੇ ਹਨ, ਅਤੇ ਜੇਹੜਾ ਕੰਗਾਲ ਮਨੁੱਖ ਮਸੀਹੀ ਨਾਲ ਪ੍ਰੇਮ ਰਖਦਾ ਹੈ, ਉਹ ਸੰਸਾਰ ਦੇ ਉੱਸ ਸਾਰਿਆਂ ਤੋਂ ਵਰੇ ਧਨਵਾਨ ਨਾਲੋਂ ਜੋ ਮਸੀਹੀ ਨੂੰ ਤੁੱਛ ਜਾਣਦਾ ਹੈ, ਵਡਾ ਧਨੀ ਹੈ, ਇਸ ਲਈ ਹੈ ਲਾਜੂ