ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

164

ਕਰਨਾ ਚਾਹੁੰਦਾ ਹੈ, ਅਤੇ ਜਾਂ ਓਹ ਤਿੰਸ ਦੀ ਕੋਈ ਗੱਲ ਨਹੀਂ ਮੰਨਦੇ, ਤਾਂ ਸ਼ੈਤਾਨ ਉਨਾਂ ਨੂੰ ਧੱਕਾ ਮਾਰਦਾ ਹੈ, ਭਈ ਕਿਵੇਂ ਉਨਾਂ ਦਾ ਨਾਸ ਕਰਕੇ ਨਰਕ ਵਿੱਚ ਲੈ ਜਾਵੇ, ਪਰ ਓਹ ਚੇਤੇ ਕਰਦੇ ਹਨ, ਭਈ ਅਸਾਂ ਤਾਂ ਪ੍ਰਭੂ ਨਾਲ ਇਹ ਸੌਂਹ ਖਾਦੀ ਹੈ, ਕਿ ਜਗਤ ਅਰ ਸ਼ੈਤਾਨ ਨੂੰ ਅਤੇ ਕਾਮ ਕਰੋਧ ਲੋਭ ਮੋਹ ਹੰਕਾਰ ਨੂੰ ਅਸੀਂ ਤਿਆਗ ਦੇਵਾਂਗੇ ਅਤੇ ਅੰਤਕਾਲ ਤੋੜੀ ਤੇਰੇ ਦਾਸ ਬਣੇ ਰਹਾਂਗੇ। ਇਹ ਗੱਲਾਂ ਚੇਤੇ ਕਰਕੇ ਓਹ ਪ੍ਰਭੂ ਦੇ ਆਸਰੇ ਹੋਕੇ ਅਗੇ ਵਧਣ ਲਈ ਲੱਕ ਬਨਦੇ ਹਨ, ਉਪਰੰਦ ਸ਼ੈਤਾਨ ਵਡਾ ਹੱਲਾ ਕਰਕੇ ਉਨਾਂ ਉੱਤੇ ਪਰਤਾਵੇ ਦੀ ਅੱਗ ਦਾ ਬਰਛਾ ਚਲਾਉਂਦਾ, ਅਰ ਉਨਾਂ ਨੂੰ ਘਾਇਲ ਕਰਦਾ, ਐਥੋਂ ਤੋੜੀ ਜੋ ਉਹ ਕਦੀ ਕਦੀ ਅਧਰਮੀਆਂ ਵਾਙੂੰ ਹੋ ਜਾਂਦੇ ਹਨ। ਤਦ ਸ਼ੈਤਾਨ ਇਹ ਸਮਝਦਾ ਹੈ, ਭਈ ਹੁਣ ਮੈਂ ਉਨਾਂ ਨੂੰ ਆਪਣੇ ਵਸ ਕਰ ਲਿਆ ਹੈ। ਪਰੰਤੂ ਓਹ ਪਵਿਤਰ ਆਤਮਾ ਦੀ ਤਲਵਾਰ ਨੂੰ ਜੋ ਪਰਮੇਸੁਰ ਦੀ ਬਾਣੀ ਹੈ, ਫੜ ਲੈਂਦੇ