ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

151

ਜੋ ਤੂੰ ਆਪਣੀ ਟਹਿਲ ਅਰ ਤਲਬ ਉੱਤੇ ਰਾਜੀ ਨਹੀਂ ਹੈ, ਤਾਂ ਮੈਂ ਤੇਰੇ ਨਾਲ ਬਚਨ ਕਰਦਾ ਹਾਂ, ਕਿ ਜੇ ਤੂੰ ਮੁੜ ਜਾਵੇਂ, ਤਾਂ ਜੋ ਜੋ ਵਸਤ ਮੇਰੇ ਦੇਸ ਵਿਚ ਚੰਗੀ ਹੈ, ਸੋ ਮੈਂ ਤੈਨੂੰ ਦੇਵਾਂਰਾਾ। ਮਸੀਹੀ ਬੋਲਿਆ ਜੋ ਹੁਣ ਮੈਂ ਆਪਣਾ ਆਪ ਇੱਕ ਹੋਰ ਨੂੰ ਸੌਂਪ ਦਿੱਤਾ ਹੈ, ਅਰਥਾਤ ਮੈਂ ਦੂਜੇ ਦਾ ਨੌਕਰ ਜਾ ਲੱਗਾ ਹਾਂ, ਅਤੇ ਓਹ ਪਾਤਸ਼ਾਹਾਂ ਦਾ ਪਾਤਸਾਹ ਹੈ, ਫੇਰ ਉਸ ਬੋਂ ਬੇਮੁੱਖ ਹੋ ਕੇ ਮੈਂ ਕਿਕੁਰ ਤੇਰੇ ਨਾਲ ਮੁੜ ਚੱਲਾਂ। ਨਾਸਕਰਨਵਾਲੇ ਨੈ ਆਖਿਆ ਵਾਹ ਵਾਹ!ਵਾ! ਤੈਂ ਤਾ ਵੱਡਾ ਚੰਗਾ ਕੰਮ ਕੀਤਾ! ਤੂੰ ਤਾਂ ਬਘਿਆੜ ਥੋਂ ਬਚਕੇ ਸ਼ੀਹ ਦੇ ਮੂੰਹ ਵਿਚ ਪੈ ਗਿਆ ਸੀ, ਪਰ ਮੈਂ ਤੈਨੂੰ ਇਕ ਗੱਲ ਦਸਦਾ ਹਾਂ, ਭਈ ਜਿੰਨੇ ਲੋਕ ਤੇਰੇ ਮਾਲਕ ਦੇ ਨੌਕਰ ਜਾ ਬਣਦੇ ਹਨ, ਬੋਹੜੇ ਚਿਰ ਪਿਛੋਂ, ਓਹ ਜਰੂਰ ਉਸ ਨੂੰ ਛੱਡਕੇ ਮੇਰੇ ਕੋਲ ਮੁੜ ਆਉਂਦੇ ਹਨ, ਸੋ ਜੇ ਤੂੰ ਬੀ ਐਉਂ ਕਰੇਂ, ਤਾਂ ਤੇਰਾ ਭਲਾ ਹੋਊ, ਮਸੀਹੀ ਨੈ ਆਖਿਆ ਕਿ ਜਦ ਮੇਂ ਉਸ ਉਤੇ ਨਿਹਚਾ ਕੀਤੀ, ਅਰ ਉਸ ਦੇ ਨਾਲ ਸੌਂਹ ਖਾਹਦੀ ਕਿ ਮੈਂ ਤੇਰਾ ਨੌਕਰ ਬਣਿਆ।