ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

144

ਉਪਦੇਸ਼

ਉੱਤਲੀ ਵਾਰਤਾ ਏਂ ਪਰਗਟ ਹੁੰਦਾ ਹੈ, ਜੋ ਥਾਂ ਥਾਂ ਸ਼ੈਤਾਨ ਧਰਮੀਆਂ ਦੇ ਡਰਾਉਣ ਅਤੇ ਉਨਾਂ ਨੂੰ ਸਿੱਧੇ ਰਾਹ ਥਾਂ ਭਰਮਾਉਣ ਲਈ ਦਿਖਾਈ ਦਿੰਦਾ ਹੈ, ਅਤੇ ਇਹ ਗੱਲ ਤਦੋਂ ਹੁੰਦੀ ਹੈ, ਜਦ ਉਸ ਕੋਲੋਂ ਕੋਈ ਪਾਪ ਅਥਵਾ ਭੁੱਲ ਚੁਕ ਹੋ ਜਾਂਦੀ ਹੈ, ਪਰ ਧੰਨ ਪਰਮੇਸੁਰ ਦਾ ਓਹ ਤਾਂ ਬੱਧਾ ਹੋਯਾ ਹੈ, ਅਤੇ ਆਪਣਾ ਪੁਰੋਜਨ ਨਹੀਂ ਕਰ ਸਕਦਾ, ਅਤੇ ਇਹ ਬੀ ਜਾਣਿਆ ਜਾਦਾ ਹੈ, ਜੋ ਆਪਣੇ ਜਾਤ੍ਰੀਆਂ ਵਿੱਚੋਂ ਧਰਮੀਆਂ ਨੂੰ ਚੰਗੇ ਚੰਗੇ ਪੁਰਾਣੇ ਧਰਮੀ ਲੋਕ ਬੀ ਮਿਲ ਪੈਂਦੇ ਹਨ। ਜੇਹੜੇ ਧਰਮ ਦੇ ਰਾਹਾਂ ਅਤੇ ਸੁਰਗ ਦੇ ਭੇਤਾਂ ਦੇ ਅੱਛੀ ਤਰਾਂ ਜਾਣੂ ਹਨ ਅਤੇ ਉਨਾਂ ਦੀ ਸੰਗਤ ਬਾਤ ਚੀਤ ਥੋਂ ਨਵਿਆ ਧਰਮੀਆਂ ਨੂੰ ਵਡੀ ਸਾਂਤਿ ਪ੍ਰਾਪਤਿ ਹੁੰਦੀ ਹੈ, ਨਾਲੇ ਹੋਣਹਾਰ ਭਵਿੱਖਤ ਗੱਲਾਂ ਬੀ ਖੁੱਲ