ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

137


ਥੋਂ ਪੱਛਮ ਤੋੜੀ ਕੋਈ ਨਾ ਲਭੇਗਾ । ਅਤੇ ਇਸ ਥੋਂ ਵਧ ਕੇ ਉਨਾਂ ਆਪਣੀ ਗੱਲ ਦੇ ਦ੍ਰਿੜ ਕਰਨ ਲਈ.ਇਹ ਵਾਰਤਾ ਬੀ ਸੁਣਾਈ,ਕਿ ਉਸ ਨੈ ਆਪ ਨੂੰ ਆਪਣੇ ਪਰਤਾਪ ਥੋਂ ਸਖੱਣਾ ਕਰ ਲਿਆ ਇਸ ਲਈ ਕਿ ਓਹ ਗਰੀਬਾਂ ਨੂੰ ਉੱਚਾ ਕਰੇ, ਅਤੇ ਉਨਾਂ ਨੂੰ ਪਰਤਾਪ ਦੇਵੇ,ਅਤੇ ਉਨਾਂ ਨੇ ਉਸ ਨੂੰ ਇਹ ਕਹਿੰਦੇ ਸੁਣਿਆ, ਭਈ ਮੈਂ ਸੈਹੂਨ ਦੇ ਪਹਾੜ ਉਤੇ ਇਕੱਲਾ ਨਾ ਰਹਾਂਗਾ,ਸਗੋਂ ਹੋਰਨਾਂ ਨੂੰ ਜ਼ਰੂਰ ਹੀ ਆਪਣੇ ਨਾਲ ਰਲਾਵਾਂਗਾ,ਅਤੇ ਉਨਾਂ ਇਹ ਬੀ ਆਖਿਆ,ਕਿ ਉਸ ਨੇ ਬਹੁਤ ਗਰੀਬ ਜਾਤੂਆਂ ਨੂੰ ਰਾਜਕੁਮਾਰ ਬਣਾ ਦਿੱਤਾ ਹੈ,ਭਾਵੇਂ ਓਹ ਜਮਾਂਦਰੂ ਮੰਗਤੇ ਸਨ, ਅਤੇ ਭਾਵੇਂ ਓਹ ਅਰੂੜੀ ਵਿਚੋਂ ਕਢੇ ਗਏ ਸਨ (ਸਮੂਏਲ-ਕਾਂਡ ਐੱਨ ਅਤੇ ੧੧੩ ਜਬੂਰ'ਪੋੜੀ)ਇਸੇ ਤਰਾਂ ਨਾਲ ਓਹ ਵਡੀ ਰਾਤ ਤਾਈ ਆਪੋ ਵਿਚ ਗਲਾਂ ਬਾਤਾਂ ਕਰਦੇ ਰਹੇ, ਉਪ ਰੰਦ ਆਪਣੇ ਆਪ ਨੂੰ ਪ੍ਰਭੂ ਦੀ ਸੌਂਪਣਾ ਵਿਚ ਕਰਕੇ ਓਹ ਆਪੋ ਆਪਣੇ ਥਾਂ ਗਏ,ਅਤੇ ਮਸੀਹੀ ਲਈ ਕੁਸਲ ਨਾਮੇ ਇਕ ਚੌਬਾਰੇ ਵਿਚ, ਜਿਹਦੀ ਬਾਰੀ ਚੜਦੀ ਵੱਲ ਸੀ,