ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

129

ਭਲਾ ਤੁਹਾਨੂੰ ਕਦੇ ਕਦੇ ਐਉਂ ਮਲੂਮ ਨਹੀਂ ਹੁੰਦਾ, ਭਈ ਜੇਹੜੀਆਂ ਗੱਲਾਂ ਅੱਗੇ ਤੁਹਾਨੂੰ ਦੁਖ ਦੇ ਨਾਲ ਹੱਕਾ ਬੱਕਾ ਕਰਦੀਆਂ ਸਨ, ਹੁਣ ਓਹ ਦਬ ਗਇਯਾਂ ਹਨ, ਮਸੀਹੀ ਨੈ ਉੱਤਰ ਦਿੱਤਾ ਹਾਂ ਨਿਸਿਗ ਪਰ ਬਹੁਤ ਘੱਟ ਪਰ ਜਿਸ ਵੇਲੇ ਇਹੋ ਜੇਹੇ ਧਿਆ ਨ ਚਿਤ ਵਿਚ ਆਉਂਦੇ ਹਨ ਉਸ ਵੇਲੇ ਮੈਂ ਬਹੁਤ ਅਨੰਦ ਹੁੰਦਾ ਹਾਂ। ਬੁਧਸਿੰਘ ਨੈ ਪੁਛਿਆ ਭਲਾ ਤੁਸੀਂ ਚੇਤੇ ਕਰ ਸਕਦੇ ਹੋ, ਭਈ ਤੁਹਾਡੇ ਦੁਖ ਦੀਆਂ ਗੱਲਾਂ ਕਿਸਸਲਈ ਘਟਾਈਆਂ ਗਈਆਂ ਹਨ, ਮਸੀਹੀ ਨੈ ਆਖਿਆ ਹਾਂ ਜੀ ਜਦ ਕਦੀ ਮੈਂਸਲੀਬ ਦਾ ਧਿਆਨਕਰਦਾ ਹਾਂ, ਅਥਵਾ ਆਪਣੇ ਬੂਟੇਦਾਰ ਲੀੜੇ ਵਲ ਵੇਖਦਾ ਹਾਂ, ਜਾਂ ਇਸ ਪੋਥੀ ਨੂੰ ਪੜ ਲੈਦਾ ਹਾਂ, ਤਾਂ ਓਹ ਦਬ ਜਾਦੀਆਂ ਹਨ, ਅਤੇ ਜਾਂ ਮੇਂ ਉਸਥਾਂ ਉਤੇ ਜਿਥੇ ਮੈਂ ਜਾਂਦਾ ਹਾਂ, ਧਿਆਨ ਕਰਦਾ ਹਾਂ, ਤਾਂ ਓਹ ਦਬ ਜਾਂਦੀਆਂ ਹਨ, ਬੂ ਧੂਸਿੰਘ ਬੋਲਿਆ, ਜੀ ਕਿਸ ਕਾਰਨ ਕਰਕੇ ਤੁਸੀਂ ਸੈਹੂਨ ਦੇ ਪਹਾੜ ਨੂੰ ਜਾਣ ਦੀ