ਪੰਨਾ:ਮਨ ਮੰਨੀ ਸੰਤਾਨ.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਮਨਮੰਨੀ ਸੰਤਾਨ]

ਵੱਲੋਂ ਪੂਰਾ ੨ ਅਗ੍ਯਾਨ ਦਾ ਸਰਟੀਫਿਕੇਟ ਪ੍ਰਾਪਤ ਕਰ ਚੁਕੇ ਹਨ ਓਸੇ ਤਰਾਂ ਹੀ ਏਸ ਗੱਲ ਵਲੋਂ ਭੀ ਪੂਰੇ ਪੂਰੇ ਅਣਜਾਣ ਹੋ ਗਏ ਹਨ।

ਕੌਣ ਨਹੀਂ ਚਾਹੁੰਦਾ ਕਿ ਸਾਡੀ ਚੰਗੀ ਸ੍ਰੇਸ਼ਟ ਸੰਤਾਨ ਉਤਪੰਨ ਹੋਵੇ, ਪਰ ਉੱਤਮ ਸੰਤਾਨ ਉਤਪੰਨ ਕਰਨ ਦੇ ਵਿਚਾਰ ਜਾਂ ਯਤਨ ਕੋਈ ਵਿਰਲਾ ਹੀ ਭਾਵੇਂ ਕਰਦਾ ਹੋਵੇ। ਜਾਂ ਸ੍ਰੇਸ਼ਟ ਸੰਤਾਨ ਉਤਪੰਨ ਕਰਨ ਦੇ ਵਿਚਾਰਵਾਨ ਕਈ ਸ਼ੇਰਾਂ (ਸਿਆਣਿਆਂ) ਦੇ ਬੱਚਿਆਂ ਨੂੰ ਭੇਡਾਂ ਬੱਕਰੀਆਂ ਜਾਂ ਖੋਤੀਆਂ (ਮੂਰਖ ਮਾਂਵਾਂ ਤੇ ਦਾਈਆਂ) ਵਿਚ ਪਲਨ ਦਾ ਸਾਂਗਾ ਨਸੀਬ ਹੁੰਦਾ ਹੈ। ਜੇਕਰ ਠੀਕ ਯਤਨ ਕੀਤਾ ਜਾਵੇ ਤਦ ਪੁਰਸ਼ ਨਿਰਸੰਦੇਹ ਮਨਮੰਨੀ, ਗੁਣਵਾਨ, ਬੁੱਧੀਵਾਨ, ਰੂਪਵਾਨ, ਬਲਵਾਨ, ਸ੍ਰੇਸ਼ਟ ਸੰਤਾਨ ਉਤਪੰਨ ਕਰ ਸਕਦੇ ਹਨ। ਪਰ ਏਥੇ ਤਾਂ ਏਹ ਭਾਣਾ ਵਰਤ ਰਿਹਾ ਹੈ ਕਿ ਬੇਅੰਤ ਇਸਤ੍ਰੀ ਪੁਰਸ਼ ਕਈਆਂ ਬੱਚਿਆਂ ਦੇ ਮਾਤਾ ਪਤਾ ਤਾਂ ਹੋ ਜਾਂਦੇ ਹਨ,ਪਰ ਫੇਰ ਵੀ ੳਹ ਉੱਤਮ ਸੰਤਾਨਦੀ ਉਤਪਤੀ ਤਥਾ ਉਸਦੇ ਪਾਲਨ ਦੀ ਬਿਧੀ ਦੇ ਗਿਆਨ ਤੋਂ ਅਣਜਾਣ ਹੀ ਰਹਿੰਦੇ ਹਨ। ਸੋ ਕਿਸੇ ਕਾਰਜ ਦੇ ਕਰਨ ਤੋਂ ਪਹਲਾਂ ਉਸਦੇ ਸਾਰੇ ਭੇਦਾਂ ਦਾ ਸਮਝਣਾਂ ਬੜਾ ਹੀ ਜ਼ਰੂਰੀ ਹੁੰਦਾ ਹੈ। ਇਸ ਵਾਸਤੇ ਸੰਤਾਂਨ ਉਤਪੰਨ ਕਰਨ ਵਾਸਤੇ ਤਿਆਰ ਹੋਵਣ ਤੋਂ ਪਹਲਾਂ ਉਸਦੇ ਉੱਤਮ ਉਤਪੰਨ ਕਰਨ ਦੀ ਬਿਧੀ ਨੂੰ ਜਾਣ ਲੈਣਾਂ ਅੱਤ ਜਰੂਰੀ ਅਤੇ ਲਾਭਵੰਦਾ ਹੈ। ਸੋ ਏਸੇ ਲੋੜ ਦੇ ਪੂਰਿਆਂ ਕਰਨ ਵਾਸਤੇ ਹੀ ਏਹ ਪੁਸਤਕ "ਮਨਮੰਨੀ ਸੰਤਾਨ" ਇਕ ਹਿੰਦੀ