ਪੰਨਾ:ਮਨ ਮੰਨੀ ਸੰਤਾਨ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੧

[ਮਨਮੰਨੀ ਸੰਤਾਨ]

ਨਠਦੇ, ਕੁਦਨੇ ਟੱਪਨੇ ਤਥਾ ਨੱਚਨੇ ਅਰ ਉਪਰ ਨੂੰ
ਚੜ੍ਹਨੇ ਅਰ ਥੱਲੇ ਨੂੰ ਉਤਰਨੇ ਅਰ ਉਛਲਨੇ ਨਾਲ
ਗਰਭਪਤ ਹੋਣ ਦਾ ਡਰ ਰਹਿੰਦਾ ਹੈ । ਅਧਿਕ ਸ਼ੋਕ ਚਿੰਤਾ
ਅਰ ਡਰ ਤੋਂ ਗਰਭਣੀ ਨੂੰ ਬਚਨਾ ਚਾਹੀਏ । ਤਿੰਨ੍ਹਾਂ
ਮਹੀਨਿਆਂ ਤੀਕਰ ਗਰਭ ਗਰਭਾਸ਼ੈ ਵਿਚ ਸਿਥਿਤ ਨਹੀਂ
ਹੁੰਦਾ, ਇਸ ਲਈ ਥੋੜੀ ਅਸਾਵਧਾਨੀ ਨਾਲ ਭੀ ਗਰਭ
ਦੇ ਛਿਨ ਜਾਨ ਦਾ ਡਰ ਰਹਿੰਦਾ ਹੈ । ਪੰਜਵੇਂ ਮਹੀਨੇ
ਦੇ ਪਿਛੋ ਭੀ ਦੂਰ ਦੀ ਯਾਤ੍ਰਾ ਨਹੀਂ ਕਰਨੀ ਚਾਹੀਏ
ਅਰ ਪੂਰੇ ਦਿਨਾਂ ਵਿਚ ਕਿੰਤੂ ਅਠਵੇਂ ਮਹੀਨੇ ਤੋਂ ਹੀ
ਭਾਰ ਚੁਕਨੇ, ਅਧਿਕ ਮੇਹਨਤ ਅਰ ਅਧਿਕ ਚਿੰਤਾ
ਕਰਨ ਤੋਂ ਬਚਨਾ ਚਾਹੀਏ, ਨਹੀਂ ਤਾਂ ਕੁਵੇਲੇ ਬਾਲਕ
ਦਾ ਜਨਮ ਹੋਣਾ ਸੰਭਵ ਹੈ । ਇਨ੍ਹਾਂ ਦਿਨਾਂ ਵਿਚ ਪੂਰੇ
ਆਰਾਮ ਦੀ ਲੋੜ ਹੈ । ਗਰਭਣੀ ਨੂੰ ਚਾਹੀਏ ਕਿ ਨਾ
ਬਹੁਤ ਬੈਠੇ, ਨਾ ਨਿਵੇਂ, ਨਾ ਇਕਵਾਸੀ ਲੇਟੇ, ਨਾ ਹੀ
ਅਧਿਕ ਤੁਰੇ ਫਿਰੇ । ਖਾਸ ਕਰ ਹੁਜੱਕੇ ਲਗਨ ਵਾਲੀ
ਅਸਵਾਰੀ ਯੱਕਾ, ਰੇਹੁੜੂ, ਬਹਿਲੀ ਆਦਿਕ ਵਿਚ ਨਾਂ
ਬੈਠੇ । ਬਹੁਤੇ ਚਿਰ ਤੀਕਰ ਖੜੋਤਿਆਂ ਰਹਿਣਾ, ਨੱਚਣਾ
ਤੰਗ ਹੋਕੇ ਬਹਿਨਾ, ਪੇਸ਼ਾਬ ਅਰ ਪਖਾਨੇ ਦਾ ਰੋਕਨਾ,
ਭੁਖਿਆਂ ਰਹਿਨਾ, ਬਹੁਤ ਜ਼ੋਰ ਨਾਲ ਬੋਲਨਾ ਅਰ
ਭਿੱਜੇ ਹੋਏ ਕਪੜੇ ਪਾਉਨੇ, ਇਤਿਆਦਿਕ ਗੱਲਾਂ ਤੋਂ
ਬਚਨਾ ਚਾਹੀਏ । ਥੋੜੀ ਜਿਹੀ ਬੇ ਧਿਆਨੀ ਨਾਲ ਭੀ
ਗਰਭ ਛਿਨ ਜਾਂਦਾ ਹੈ ਅਰ ਜਿਥੋਂ ਤੀਕਰ ਇਕ ਵਾਰੀ
ਗਰਭ ਡੱਗਿਆ ਤਾਂ ਫੇਲ ਆਗਲੇ ਗਰਭ ਦੇ ਡਿਗਣ
ਦਾ ਭੀ ਡਚ ਰਹਿੰਦਾ ਹੈ ।