ਪੰਨਾ:ਮਨ ਮੰਨੀ ਸੰਤਾਨ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬

[ਮਨਮੰਨੀ ਸੰਤਾਨ]

੨੦ ਮਣਾਂ ਦਾ ਭਾਰਾ ਪੱਥਰ ਜੋ ਕਿ ਲਗ ਭਗ ਪੌਣਾ ਗਜ
ਲੰਮਾ ਤੇ ਇੰਨਾਂ ਹੀ ਚੌੜਾ ਹੈ, ਪੌਣੀਆਂ ਦੋ ਬਾਲਿਸਤਾਂ
ਮੋਟਾ ਹੈ, ਅਪਨੀ ਛਾਤੀ ਤੇ ਰੱਖ ਲੈਂਦੇ ਹਨ । ਛੇ ਸੱਤ
ਆਦਮੀ ਬੜੀ ਕਠਨਤਾਈ ਨਾਲ ਇਸ ਪੱਥਰ ਨੂੰ ਉਨ੍ਹਾਂ
ਦੀ ਛਾਤੀ ਉੱਪਰ ਰੱਖਦੇ ਹਨ ਪਰੰਤੁ ਉਠਦੀ ਵੇਰੀ
ਆਪ ਲੇਟੇ ੨ ਹੀ ਪਾਸਾ ਮੋੜਕੇ ਇਸ ਪੱਥਰ ਨੂੰ ਪਰੇ
ਸੁੱਟ ਦੇਂਦੇ ਹਨ । ਇਸ ਭਾਰੇ ਪੱਥਰ ਉੱਪਰ ਦੋ ਢਾਈ
ਮਣਾਂ ਦਾ ਹੋਰ ਪਥਰ ਰੱਖਿਆ ਜਾਂਦਾ ਹੈ ਅਰ ਓਹ ਤਿੰਨ
ਚਾਰ ਆਈਆਂ ਦ੍ਵਾਰਾ ਲੋਹੇ ਦੇ ਹਥੌੜਿਆ ਨਾਲ
ਤੋੜਿਆ ਜਾਂਦਾ ਹੈ, ਉਸੇ ਭਾਰੇ ਪੱਥਰ ਉੱਪਰ ਪੂਰੀ
ਉਚਾਈ ਦੇ ਘੋੜੇ ਨੂੰ ਸਵਾਰ ਸਮੇਤ ਖੜ ਕਰ ਲੈਂਦੇ
ਹਨ ਅਰ ਕਈ ਵਾਰੀ ਪੱਥਰ ਉਪਰੋਂ ਲੰਘ ਦੇਂਦੇ
ਹਨ । ਅੱਠਾਂ ਸੱਤਾਂ ਆਦਮੀਆਂ ਸਹਿਤ ਗੱਡੀ ਨੂੰ ਭੀ
ਆਪਣੀ ਛਾਤੀ ਤੋਂ ਲੰਘਾਉਂਦੇ ਹਨ । ਆਪ ਲੋਹੇ ਦੇ
ਮੋਟੇ ਸੰਗਲ ਨੂੰ ਆਪਣੇ ਮੋਢੇ ਉੱਪਰ ਰੱਖਕੇ ਹੁਝਕਾ
ਮਾਰਕੇ ਤੋੜ ਦਿੰਦੇ ਹਨ । ਲੋਹੇ ਦੇ ਮੋਟੇ ਡੰਡੇ ਨੂੰ ਹੱਥਾਂ
ਨਾਲ ਕਮਾਨ ਦੀ ਨਿਆਈਂ ਮੋੜ ਦਿੰਦੇ ਹਨ। ਆਪ
ਦਸਾਂ ਘੋੜਿਆਂ ਦੀ ਸ਼ਕਤਿਵਾਲੀ ਮੋਟਰਕਾਰ ਨੂੰ ਆਪਣੇ
ਲੱਕ ਨਾਲ ਬੰਨ੍ਹ ਕੇ ਰੋਕ ਲੈਂਦੇ ਹਨ । ਆਪ ਦਾ
ਕਥਨ ਹ ਕਿ ਅਭਿਆਸ ਕਰਨ ਨਾਲ ਅਸੀਂ ਆਪਣੇ
ਬਜ਼ੁਰਗਾ ਜਿਹਾ ਬਲ ਪ੍ਰਾਪਤ ਕਰਕੇ ਉਨ੍ਹਾਂ ਜਹੇ ਕਾਰਜ
ਕਿਰ ਸਕਦੇ ਹਾਂ । ਤਤਪਰਜ ਇਹ ਹੈ ਕਿ ਮਾਤਾ ਪਿਤਾ
ਜਿਸ ਤਰਾਂ ਚਾਹੁੰਨ ਉਹੋ ਜਿਹਾ ਆਪਣੀ ਸੰਤਾਨ ਨੂੰ ਬਨਾ
ਸਕਦੇ ਹਨ । ਮਾਂ ਪਿਉ ਦਾ ਪਹਿਲਾ ਕੰਮ ਇਹੋ ਹੈ ਕਿ