ਪੰਨਾ:ਮਨ ਮੰਨੀ ਸੰਤਾਨ.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੯

[ਮਨਮੰਨੀ ਸੰਤਾਨ]

ਕਿ ਘੋੜੇ ਆਦਿਕ ਪਸ਼ੂਆਂ ਤੋਂ ਜਿਸ ਤਰਾਂ ਦੇ ਚਾਹੁਣ ਓਹੋ
ਜਿਹੇ ਬੱਚੇ ਉਤਪੰਨ ਕਰ ਸਕਦੇ ਹਨ।"
ਸਾਡੇ ਪਾਠਕ ਅਰ ਪਾਠਕਾਵਾਂ ਨੂੰ ਉੱਪਰ ਲਿਖੇ
ਦਿਸ਼ਟਾਂਤਾਂ ਤੋਂ ਸਮਝਨਾ ਚਾਹੀਏ ਕਿ ਸੰਤਾਨ ਦਾ ਬੁਰਾ
ਅਰ ਭਲਾ ਹੋਣਾ ਬਹੁਤ ਕੁਝ ਮਾਤਾ ਦੇ ਵਿਹਾਰਾਂ ਕਾਰਜਾਂ
ਅਰ ਦਸ਼ਾ ਉੱਪਰ ਨਿਰਭਰ ਹੈ । ਗਰਭਵਤੀ ਇਸਤ੍ਰੀ
ਦੇ ਦਿਮਾਗ ਅਥਵਾ ਸਰੀਰ ਉਤੇ ਜਿਨ੍ਹਾਂ ਗੱਲਾਂ ਦਾ ਅਧਿਕ
ਪ੍ਰਭਾਵ ਹੁੰਦਾ ਹੈ ਵਿਸ਼ੇਸ਼ ਕਰ ਉਸ ਅੰਗ ਪ੍ਰਤਯੰਗ
ਦੀ ਬਨਾਉਟ ਦੇ ਸਮੇਂ ਓਹਨਾਂ ਦਾ ਬੱਚੇ ਦੇ ਸਰੀਰ ਦੀ
ਬਨਾਉਟ ਅਰ ਸੁਭਾਸਰੂਪ ਤੇ ਭੀ ਵਿਸ਼ੇਸ਼ ਪ੍ਰਭਾਵ ਪੈਂਦਾ
ਹੈ । ਇਸਦਾ ਵਿਸਤਾਰ "ਜਵਾਨ ਪ੍ਰਸੂਤਾ ਮਾਤਾ ਪ੍ਰਬੋਧ"
ਵਿਚ ਚੰਗੀ ਤਰ੍ਹਾਂ ਦੱਸਿਆ ਗਿਆ ਹੈ ।
ਮਾਤਾ ਦੀ ਇੱਛਯਾ ਦਾ ਗਰਭ ਸਥਿਤ ਸੰਤਾਨ
ਤੇ ਬੜਾ ਪ੍ਰਭਾਵ ਹੁੰਦਾ ਹੈ । ਸਾਡੇ ਗੰਥ ਵਿਚ ਲਿਖਿਆ
ਹੈ ਕਿ ਗਰਭ ਦੇ ਸਮੇਂ ਮਾਤਾ ਜੋ ਕੁਝ ਇੱਛਾ ਕਰੇ ਉਸਨੂੰ
ਪੂਰਿਆਂ ਕਰਨਾਂ ਚਾਹੀਏ, ਨਹੀਂ ਤਾਂ ਗਰਭ ਨੂੰ ਤਕਲੀਫ਼
ਪਹੁੰਚਦੀ ਹੈ । ਪੂਰਬ ਉਕਤ ਅਮ੍ਰੀਕਨ ਵਿਦਵਾਨ ਦਾ
ਕਥਨ ਹੈ ਕਿ "ਜਦੋਂ ਕਿਸੇ ਗਰਭਣੀ ਨੂੰ ਕਿਸੇ ਵਸਤੂ
ਦੀ ਅਧਿਕ ਅਭਿਲਾਖਾ ਹੋਈ ਹੈ, ਤਾਂ ਉਸ ਵਸਤੂ ਦਾ
ਰੂਪ ਅਰ ਗੁਣ ਉਸਦੀ ਸੰਤਾਨ ਵਿਚ ਆ ਗਿਆ ਹੈ,
ਅਜੇਹਾ ਬਹੁਤ ਦੇਖਿਆ ਗਿਆ ਹੈ ।" ਜਦੋਂ ਗਰਭ ਦੀ
ਦਸ਼ਾ ਵਿਚ ਸ਼ਰਾਬ ਦੀ ਬਹੁਤ ਇੱਛੋਂ ਹੋਈ ਹੈ,ਤਾਂ ਮਾਤਾ
ਦੇ ਮਾਨਸਿਕ ਵਿਚਾਰ ਨਾਲ ਬਾਲਕ ਦਾ ਰੰਗ ਸ਼ਰਾਬ
ਦੇ ਸਮਾਨ ਹੋ ਗਿਆ ਹੈ। ਇਸੇ ਤਰਾਂ ਜਦੋਂ ਕਿਸੇ ਨੂੰ