ਪੰਨਾ:ਮਨ ਮੰਨੀ ਸੰਤਾਨ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਮਨਮੰਨੀ ਸੰਤਾਨ]

ਰੂਪ,ਬਧਿ ਅਰ ਸ਼ੀਲ ਸੁਭਵ ਵਿਚ ਬੜ ਵਰਕ ਸੀ ।
ਮੈਂ ਉਸ ਇਸਤ੍ਰੀ ਤੋਂ ਉਕਤ ਲੜਕੀ ਦੀ ਬਾਬਤ ਕੁਝ
ਗੱਲਾਂ ਪੁਛਣੀਆਂ ਅਰੰਭ ਕੀਤੀਆਂ, ਅੰਤ ਵਿਚ ਪਤਾ
ਲਗਾ ਕਿ ਜਦ ਇਹ ਇਸਤ੍ਰੀ ਗਰਭਵਤੀ ਸੀ ਤਾਂ ਇਕ
ਇਤਿਹਾਸ ਪ੍ਰਸਿੱਧ ਇਸਤ੍ਰੀ ਦੇ ਜੀਵਨ ਚਰਿਤ ਦੀ ਪੁਸ-
ਤਕ ਨੂੰ ਬੜੇ ਚਾਹ ਦੇ ਨਾਲ ਪੜ੍ਹਿਆਂ ਕਰਦੀ ਸੀ ਅਰ
ਉਸਦੇ ਚਿਤ੍ਰ ਨੂੰ ਬੜੇ ਧਿਆਨ ਨਾਲ ਦੇਖਿਆ ਕਰਦੀ
ਸੀ,ਜਿਸਦਾ ਨਤੀਜਾ ਇਹ ਹੋਯਾ ਕਿ ਉਸਦੇ ਅਜਿਹੀ
ਸੁੰਦਰ ਅਰ ਸੁਸ਼ੀਲਾ ਲੜਕੀ ਹੋਈ"। ਇਸੇ ਤਰਾਂ ਦੇ ਹੀ
ਹੋਰ ਅਨੇਕ ਉਦਾਹਰਨ "ਅਧਾਨ ਦੇ ਦਿਨ ਤੇ ਸੰਤਾਨ
ਸਿੱਖਯਾ" ਵਿਚ ਦਸੇ ਗਏ ਹਨ ।
ਕੁਝ ਵਰ੍ਹੇ ਹੋਏ ਹਨ ਕਿ ਕਿਸੇ ਪਤ੍ਰ ਵਿਚ ਅਸਾਂ
ਪੜ੍ਹਿਆ ਸੀ ਕਿ ਇਕ ਅੰਗ੍ਰੇਜ਼ੀ ਇਸਤ੍ਰੀ ਨੂੰ ਕਾਲਾ
ਧੂਤ ਹਬਸ਼ੀਦੇ ਸਮਾਨ ਕਾਲੇ ਰੰਗਦਾ ਬਾਲਕ ਜਨਮਿਆਂ,
ਉਸਦੇ ਪਤੀ ਨੂੰ ਇਸ ਗੱਲ ਤੋਂ ਬੜਾ ਅਚਰਜ ਹੋਇਆ
ਅਰ ਇਕ ਡਾਕਟਰ ਨੂੰ ਸੱਦਕੇ ਉਸਦਾ ਕਾਰਨ ਪੁਛਿਆ।
ਡਾਕਟਰ ਨੇ ਉਸ ਇਸਤ੍ਰੀ ਦੇ ਬੈਠਨ ਦੇ ਸਥਾਨ ਨੂੰ
ਦੇਖਿਆ ਅਰ ਚਾਰੇ ਪਾਸੇ ਨਜ਼ਰ ਮਾਰੀ । ਅੰਤ ਵਿਚਕੰਧ
ਨਾਲ ਟੰਗੀ ਹੋਈ ਇਕ ਹਬਸ਼ੀ ਦੀ ਮੂਰਤ ਦੇਖੀ ਅਰ
ਕਿਹਾ ਕਿ ਜਦੋਂ ਆਪਦੀ ਇਸਤ੍ਰੀ ਇਸ ਚੁਬਾਰੇ ਵਿਚ
ਬੈਠਦੀ ਹੋਵੇਗੀ ਤਾਂ ਇਸ ਮੂਰਤ ਵਲ ਉਸਦੀ ਨਜ਼ਰ
ਜਾਂਦੀ ਹੋਵੇਗੀ, ਇਸੇ ਕਰਕੇ ਇਸ ਹਬਸ਼ੀ ਦੀ ਸ਼ਕਲ
ਵਾਲਾ ਤੁਹਾਡਾ ਪੁਤ੍ਰ ਹੋਇਆ ਹੈ । ਉਨ੍ਹਾਂ ਦੀ ਇਸਤ੍ਰੀ ਨੇ
ਭੀ ਮੰਨ ਲਿਆ ਕਿ ਜਦੋਂ ਮੈਂ ਇਸ ਕਮਰੇ ਵਿਚ ਬਹਿੰਦੀ