ਪੰਨਾ:ਮਨ ਮੰਨੀ ਸੰਤਾਨ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫

[ਮਨਮੰਨੀ ਸੰਤਾਂਨ]

ਉੱਤਮ ੨ ਪੁਸਤਕਾਂ ਪੜ੍ਹੇ। ਮਨ ਨੂੰ ਖਰਾਬ ਤੇ
ਉਦਾਸ ਕਰਨ ਵਾਲੀਆਂ ਅਰ ਚਿਤ ਨੂੰ ਵਿਗਾੜਨ
ਵਾਲੀਆਂ ਪੁਸਤਕਾਂ ਨੂੰ ਨਾਂ ਪੜ੍ਹੇ, ਨਾਂ ਅਜੇਹੀਆਂ ਗੱਲਾਂ
ਸੁਣੇ ਤੇ ਨਾਂਹੀ ਅਜੇਹੀਆਂ ਚੀਜਾਂ ਦੇਖੇ। ਜਿਹੀ ਸੰਤਾਨ
ਉਤਪੰਨ ਕਰਨੀ ਹੋਵੇ ਉਹੋ ਜਿਹੇਹੀਪਰਸ਼' ਅਰਇਸਤ੍ਰੀ-
ਆਂ ਦੇ ਚਿਤ੍ਰਾਂ ਅਰ ਸਮਾਨ ਨਾਲ ਰਹਿਣ ਦਾ ਮਕਾਨ
ਸਜਾਉਣਾ ਚਾਹੀਦਾ ਹੈ, ਅਰਥਾਤ · ਬੀਰ ਸੰਤਾਨ
ਉਤਪੰਨ ਕਰਨ ਦੀ ਇਛਾ ਹੈ ਤਾਂ ਬੀਰ ਪੁਰਸ਼ਾਂ
ਅਰ ਇਸਤ੍ਰੀਆਂ ਦੇ ਚਿਤ੍ਰ ਮਕਾਨ ਵਿਚ
ਅਜੇਹੇ ਅਸਥਾਨ ਵਿਚ ਰਖੇ ਜਾਵਨ ਜਿਥੇ ਕਿ ਹਰ
ਵੇਲੇ ਦ੍ਰਿਸ਼ਟੀ ਪਵੇ ਅਤੇ ਸ਼ਸਤ੍ਰਾਂ ਨਾਲ ਘਰ ਨੂੰ ਸਜਾ
ਦੇਵਨ। ਜਿਨ੍ਹਾਂ ਦੇ ਕੋਈ ਸ਼ਸਤ੍ਰ ਨਾਂ ਹੋਵੇ ਉਨ੍ਹਾਂਨੂੰ ਚਾਹੀਏ
ਕਿ ਸ਼ਸਤ੍ਰਾਂ ਅਸਤ੍ਰਾਂ ਦੀ ਮੁਰਤਾਂ ਨਾਲ ਸ਼ਸਤ੍ਰਧਾਰੀ
ਬੀਰ ਪੁਰਸ਼ ਅਰ ਇਸਤ੍ਰੀਆਂ ਦੇ ਚਿਤਾਂ ਨਾਲ ਹੀ
ਮਕਾਨ ਨੂੰ ਸਜਾ ਦੇਨ ਅਰ ਜੇ ਵਿਦਵਾਨ ਉਤਪੰਨ
ਕਰਨਾਂ ਚਾਹੁਨ ਤਾਂ ਪ੍ਰਸਿਧ ੨ ਵਿਦਵਾਨ ਪੁਰਸ਼ਾਂ ਅਤੇ
ਗਯਾਨਵਾਨ ਸਤਵੰਤੀਆਂ ਵਿਦਵਾਨ ਇਸਤ੍ਰੀਆਂ ਦੇ
ਚਰਿਤ੍ਰ ਅਰ ਪੁਸਤਕ ਆਦਿਕ ਪੜਨੇ ਲਿਖਨੇ ਦੀਆਂ
ਚੀਜਾਂ ਯਥਾ ਸਥਾਨ ਚਖਨ | ਇਸੀ ਪ੍ਰਕਾਰ ਵਪਾਰੀ ਅਤੇ
ਧਨਾਢ ਸੰਤਾਨ ਉਤਪਤੀ ਦੀ ਇੱਛਾ ਨਾਲ ਪ੍ਰਸਿਧ
ਵਪਾਰੀ ਮਨੁੱਖਾਂ ਦੀਆਂ ਮੂਰਤਾਂ ਅਰ ਘਰ ਦੀ ਸੰਪਤੀ
ਯਥਾ ਯੋਗ ਸਥਾਨ ਵਿਚ ਰਖਨੀ ਚਾਹੀਏ, ਅਰ ਅਜੇਹੇ
ਹੀ ਪੁਰਸ਼ਾਂ ਦੇ ਜੀਵਨ ਚਰਿਤ੍ਰ ਪੜ੍ਹਨੇ ਚਾਹੀਏ। ਬਸ
ਸਮੇਂ ਮਾਤਾ ਦੇ ਵਿਚਾਰਾਂ,ਅਰ ਕਾਰਜਾਂ ਤਥਾ ਭੋਜਨ