ਪੰਨਾ:ਮਨ ਮੰਨੀ ਸੰਤਾਨ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਮਨਮੰਨੀ ਸੰਤਾਂਨ]

ਗਿਆ ਹੈ, ਕਿਉਂ ਜੋ ਮਾਤਾ ਪਿਤਾ ਦੇ ਗੁਣਾਂ ਦਾ ਪ੍ਰਭਾਵ ਹੀ ਬੱਚਿਆਂ ਦੇ ਸਰੀਰ ਵਿਚ ਆਉਂਦਾ ਹੈ, ਕਿਓਂਕਿ ਸੱਚੇ ਤੋਂ ਹੀ ਮੂਰਤੀ ਬਣਦੀ ਹੈ, ਜੇਹਾ ਸੱਚਾ ਹੋਵੇਗਾ ਤੇ ਹੀ ਘੜਤ ਹੋਵੇਗੀ। ਜੇ ਸੱਚਾ ਹੀ ਭੱਜਾ ਟੁੱਟਾ ਹੋਵੇ ਤਦ ਕਦੇ ਭੀ ਉਸ ਤੋਂ ਚੰਗਾ ਖਡੋਣਾਂ ਨਹੀਂ ਬਣੇਗਾ। ਫਲਦਾਇਕ ਉੱਤਮ ਸੰਤਾਨ ਉਤਪੰਨ ਕਰਨੀ ਹੀ ਇਸਤ੍ਰੀ ਪੁਰਸ਼ ਦਾ ਧਰਮ ਹੈ।

ਹੁਣ ਵਿਚਾਰ ਯੋਗ ਗੱਲ ਏਹ ਹੈ ਕਿ ਉੱਤਮ ਸੰਤਾਨ ਕਿਸ ਪ੍ਰਕਾਰ ਹੋ ਸਕਦੀ ਹੈ? ਜਿਸ ਪ੍ਰਕਾਰ ਚੰਗੀ ਧਰਤੀ ਅਰ ਚੰਗੇ ਬੀ ਬੀਜਨ ਨਾਲ ਅਨਾਜ ਭੀ ਚੰਗਾ ਹੁੰਦਾ ਹੈ, ਇਸੇ ਪ੍ਰਕਾਰ ਹੀ ਧਰਤੀ ਰੂਪ ਮਾਤਾ ਅਰ ਬੀਜ ਰੂਪ ਪਿਤਾ ਦੇ ਸਭ ਪ੍ਰਕਾਰ ਗਰਭਾਧਾਨ ਦੇ ਯੋਗ ਹੋਣ ਨਾਲ ਅਰ ਪਰਸਪਰ ਪੂਰਨ ਪ੍ਰੇਮ ਹੋਣ ਨਾਲ, ਅਰ ਨਾਲ ਹੀ ਗਰਭ ਅਵਸਥਾ ਦੇ ਨਿਯਮਾਂ ਦੇ ਪਾਲਨਕਰਦੇ ਰਹਿਣ ਨਾਲ ਹੀ ਉੱਤਮ ਸੰਤਾਨ ਉਤਪੰਨ ਹੋ ਸਕਦੀ ਹੈ।

ਗਰਭਧਾਨ ਕ੍ਰਿਆ ਦੇ ਸਮੇਂ ਪੁਰਸ਼ ਇਸਤ੍ਰੀ ਦੀ ਅਵਸਥਾ ਉਹੀ ਹੋਣੀ ਚਾਹੀਏ ਜੋ ਕਿ ਸ਼ਾਸਤਕਾਰਾਂ ਨੇ ਵਿਵਾਹ ਦੇ ਲਈ ਨੀਯਤ ਕੀਤੀ ਹੈ, ਅਰਥਾਤ ਘੱਟ ਤੋਂ ਘੱਟ ੧੬ ਵਰ੍ਹਿਆਂ ਤੋਂ ਘੱਟ ਇਸਤ੍ਰੀ ਦੀ ਅਰ ਵੀਹਾਂ ਵਰ੍ਹਿਆਂ ਤੋਂ ਘੱਟ ਪੁਰਸ਼ ਦੀ ਉਮਰ ਨਾਂ ਹੋਵੇ। ਦੋਵੇਂ ਸੰਜਮੀ ਅਰ ਅਰੋਗ ਹੋਣ, ਅਰ ਜਦੋਂ ਦੋਹਾਂ ਦੀ ਸੰਤਾਨ ਉਤਪੰਨ ਕਰਨ ਦੀ ਇੱਛਾ ਹੋਵੇ ਤਾਂ ਇਕ ਮਹੀਨਾਂ ਪਹਿਲੇ ਤੋਂ ਗਰਭਾਧਾਨ ਦੀ ਤਿਆਰੀ ਕਰਨ, ਇਸ ਸਮੇਂ ਪੂਰਣ ਸਦਾਚਾਰ ਨਾਲ ਰਹਿਣ, ਸ਼ੁਧ ਅਰ