ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/38

ਇਹ ਸਫ਼ਾ ਪ੍ਰਮਾਣਿਤ ਹੈ

ਤਾਰੇ ਵੀ ਤਾਂ ਮਰਦੇ ਨੇ ।
ਅੰਬਰ ਖ਼ਾਲੀ ਕਰਦੇ ਨੇ ।

ਇਹ ਜੋ ਫੁੱਲ ਕਿਆਰੀ ਵਿਚ,
ਇਹ ਤਾਂ ਮੇਰੇ ਘਰ ਦੇ ਨੇ ।

ਮਿੱਟੀ ਦਾ ਭਗਵਾਨ ਬਣਾ,
ਆਪੇ ਲੋਕੀਂ ਡਰਦੇ ਨੇ ।

ਅੰਦਰਲੀ ਚੁੱਪ ਮਾਰਨ ਲਈ,
ਠੰਢੇ ਹਾਉਕੇ ਭਰਦੇ ਨੇ ।

ਰੇਤੇ ਦੀ ਆਵਾਜ਼ ਸੁਣੋ,
ਪੱਥਰ ਵੀ ਤਾਂ ਖ਼ਰਦੇ ਨੇ ।

ਜਿਹੜੇ ਲੋਕੀਂ ਜੰਮਦੇ ਨੇ,
ਉਹੀ ਆਖ਼ਰ ਮਰਦੇ ਨੇ ।

ਕਰਾਮਾਤ ਵਿਗਿਆਨਾਂ ਦੀ,
ਡੁੱਬਦੇ ਪੱਥਰ ਤਰਦੇ ਨੇ ।

ਮਨ ਪਰਦੇਸੀ /38