ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/98

ਇਹ ਸਫ਼ਾ ਪ੍ਰਮਾਣਿਤ ਹੈ

ਰੱਤ ਭਰੇ ਵਗਦੇ ਦਰਿਆ।
ਪਾਣੀ ਕਿੱਧਰ ਚਲਾ ਗਿਆ।

ਸੁਣਦਿਆਂ ਕੰਨ ਲੂਸ ਗਏ,
ਰੋਜ਼ ਦਿਹਾੜੀ ਅਗਨ-ਕਥਾ।

ਬਾਤ ਹੁੰਗਾਰਾ ਮੰਗਦੀ ਹੈ,
ਸੁੱਤਿਆ ਲੋਕਾ ਜਾਗ ਜ਼ਰਾ।

ਘਰ ਤੋਂ ਦਫ਼ਤਰ ਤੀਕ ਜਿਵੇਂ,
ਲੰਮ-ਸਲੰਮਾ ਬਲੇ ਸਿਵਾ।

ਨ੍ਹੇਰੀ ਵੀ ਮੂੰਹ-ਜ਼ੋਰ ਬੜੀ,
ਫਿਰ ਵੀ ਦੀਵਾ ਜਗੇ ਪਿਆ।

ਵੇਖੋ ਇਹ ਪੰਜਾਬ ਮਿਰਾ,
ਕਿੱਥੋਂ ਕਿੱਥੇ ਪਹੁੰਚ ਗਿਆ।

98-ਮਨ ਦੇ ਬੂਹੇ ਬਾਰੀਆਂ