ਪੰਨਾ:ਮਨੁਖ ਦੀ ਵਾਰ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਅੰਤ ਪੰਜਾਬੀ ਫ਼ੌਜ ਨੇ ਕਰ ਲਏ ਨਿਤਾਰੇ।
ਸਿੰਘਾ ਪੁਰ ਪੰਜਾਬੀਆਂ, ਦਿਤੇ ਦੀਦਾਰੇ।
ਛਡਿਆ ਸਾਰੇ ਹਿੰਦ ਨੂੰ, ਖਚਰੇ ਹਤਿਆਰੇ।

ਵਾਲਟੇਅਰ

ਤਕੋ ਵਿਚ ਫ਼ਰਾਂਸ ਦੇ, ਔਗੁਣ ਦੇ ਕਾਰੇ।
ਸ਼ਾਹਾਂ ਚਬੇ ਆਪਣੇ, ਮਾਨੁਖ ਵਿਚਾਰੇ।
ਖ਼ੂਬ ਸੁਣਾਏ ਵਾਲਟੇਰ, ਨਿਤ ਬੋਲ ਕਰਾਰੇ।
ਦਿਸੇ ਹਰ ਇਨਸਾਨ ਨੂੰ, ਸਿਰ ਔਗੁਣ ਭਾਰੇ।
ਜਿਸ ਦਮ ਚਲੇ ਓਸ ਦੀ, ਕਾਨੀ ਦੇ ਆਰੇ।
ਖੁੰਡੇ ਹੋ ਗਏ ਭਰਮ ਤੇ ਕੁਲ ਵਹਿਮ ਦੁਧਾਰੇ।
ਉਸਰਨ ਲਗੇ ਹਰ-ਜਗ੍ਹਾ, ਤਦ ਅਕਲ ਮੁਨਾਰੇ।
ਸਾਰੇ ਯੂਰਪ ਲਾ ਲਏ, ਮੁਖ ਜਗਤ-ਛੁਹਾਰੇ।

ਰੂਸੋ

ਰੂਸੋ ਦੂਜਾ ਉਠਿਆ, ਜੋਧਾ ਇਲਮਾਂ ਦਾ।
ਮਾਨੁਖਤਾ ਦੇ ਹਾਲ ਤੇ, ਨਿਤ ਦੰਦ ਚਬਾਂਦਾ।
ਕਹਿੰਦਾ ਆਪਣੇ ਆਪ ਹੀ, ਮਾਨੁਖ ਬੁਝ ਜਾਂਦਾ।
ਹਰ ਔਗੁਣ ਦਾ ਫਾਹੀਓਂ, ਨਿਤ ਇਲਮ ਬਚਾਂਦਾ।

੮੮.