ਪੰਨਾ:ਮਨੁਖ ਦੀ ਵਾਰ.pdf/36

ਇਹ ਸਫ਼ਾ ਪ੍ਰਮਾਣਿਤ ਹੈ

ਹਿੰਦੀ ਮਨੁਖ ਦੀ ਆਦਿ ਸਭਿਤਾ

ਮਾਨੁਖ ਆਇਆ ਹਿੰਦ ਵਿਚ, ਤੇ ਪੈਰ ਜਮਾਏ।
ਸਿੱਧ ਹੜੱਪੇ ਜਾਂਦਿਆਂ, ਕਿਣਕੇ ਚਮਕਾਏ।
ਸ਼ਹਿਰ ਬਣਾਏ ਏਸ ਨੇ, ਘਰ ਬਾਰ ਵਸਾਏ।
[1]*ਮੰਦਰ ਕਲਾ ਦਿਖਾਂਦਿਆਂ, ਬੁੱਤ ਲੋਕ ਬਣਾਏ।
ਖੂਹ ਪੁੱਟੇ ਕਰ ਹਿਮਤਾਂ, ਸਰ ਥਾਂ ਥਾਂ ਲਾਏ।
ਮੋਹਰਾਂ ਉਪਰ ਏਸ ਨੇ, ਕੁਝ ਪਸ਼ੂ ਵਹਾਏ।
ਪਾਏ ਸੋਹਣੇ ਪੂਰਨੇ, ਤੇ ਹੁਨਰ ਵਧਾਏ।
ਸਦੀਆਂ ਲੰਘੀਆਂ ਉੱਪਰੋਂ, ਕੁਲ ਮਿੱਧ ਦਿਖਾਏ।

ਆਰੀਆ ਸਭਿਆਚਾਰ

~

ਆਖ਼ਰ ਆਏ ਆਰੀਏ, ਤੇ ਰੋਅਬ ਜਮਾਇਆ।
ਨੱਸੇ ਵਾਸੀ ਆਦਿ ਦੇ, ਡਾਢਾ ਦਬਕਾਇਆ।
ਔਗੁਣ ਹੱਥੇ ਚੜ੍ਹਦਿਆਂ, ਗੁਣ ਨੂੰ ਹੱਥ ਪਾਇਆ।
ਆਪੇ ਅਪਣੇ ਆਪ ਨੂੰ, ਹਰ ਤਰਫ਼ ਧੁਮਾਇਆ।
ਵਹੀਆਂ ਖੋਹ ਪੁਰਾਣੀਆਂ, ਨਾਂ ਆਪਣਾ ਪਾਇਆ।


  1. *ਇਮਾਰਤੀ ਹੁਨਰ।

੩੮.