ਪੰਨਾ:ਮਨੁਖ ਦੀ ਵਾਰ.pdf/103

ਇਹ ਸਫ਼ਾ ਪ੍ਰਮਾਣਿਤ ਹੈ

ਕਾਮੇ ਤੇ ਮਜ਼ਦੂਰ ਨੂੰ, ਉੱਚ ਹੁਨਰ ਸਿਖਾਵਾਂ।
ਨਕਲ ਕਰਾਂ ਨਾ ਰੂਸ ਦੀ, ਖ਼ੁਦ ਰਾਜ ਚਲਾਵਾਂ।
ਵੇਲਾ ਵਤਨ ਵਿਚਾਰ ਕੇ, ਗੁਣ ਨੂੰ ਪੁਜਵਾਵਾਂ।
ਕੈਸਰ ਹਿਟਲਰ ਜੁੱਧ ਦਾ, ਨਾ ਨਕਸ਼ ਪਵਾਵਾਂ।
ਹੀਰੋਸ਼ੀਮਾਂ ਵਾਂਗ ਨਾ, ਮੁੜ ਥੇਹ ਬਣਵਾਵਾਂ।
ਗੁਣ ਨੂੰ ਬਿਨ ਕਾਨੂੰਨ ਦੇ, ਜਗ ਤੇ ਫੈਲਾਵਾਂ।
ਅਮਨ ਪਿਆਰੇ ਦੇਸ ਦਾ, ਗੁਣ ਹਰ ਥਾਂ ਗਾਵਾਂ।
ਜਯੂਲੀ [1]*ਕਯੂਰੀ ਦਾ ਸਦਾ, ਧੰਨਵਾਦ ਕਰਾਵਾਂ।
ਸਾੜਾਂ ਸਾੜੇ ਹਸਦ ਨੂੰ, ਤੇ ਅਮਨ ਵਸਾਵਾਂ।
ਜੁਗਤੀ ਦਰਦ ਨਿਭਾਉਂਦਿਆਂ, ਜਗ ਉੱਤੇ ਛਾਵਾਂ।

"ਭੰਨਾਂਗਾ ਮੈਂ ਟੈਂਕ ਉਹ, ਜੋ ਅਮਨ ਰੁਲਾਂਦੇ।
ਘੁੱਟਾਂਗਾ ਮੈਂ ਸਾਸ ਹੁਣ ਐਟਮ ਬੰਬਾਂ ਦੇ।
ਉਡਣ ਖਟੋਲੇ ਫੂਕਸਾਂ, ਜੋ ਅਮਨ ਉਡਾਂਦੇ।
ਲੇਖਕ ਸੋਧਾਂਗਾ ਸਦਾ, ਜੋ ਖ਼ੁਦੀ ਦਬਾਂਦੇ।
ਫੂਕਾਂਗਾ ਸਾਹਿੱਤ ਉਹ, ਜੋ ਵਹਿਮ ਸੁਣਾਂਦੇ।
ਜ਼ਬਤ ਕਰਾਂਗਾ, ਚਿਤਰ ਉਹ, ਜੋ ਜਗਤ ਸਵਾਂਦੇ।
ਫੜਸਾਂ ਸਾਰੇ ਸਾਧ ਉਹ, ਜੇ ਮਕਰ ਚਲਾਂਦੇ।
ਰੋਕਾਂਗਾ ਉਹ ਫ਼ਲਸਫ਼ੇ, ਜੋ ਆਸ ਮੁਕਾਂਦੇ।


  1. *ਅਮਨ ਦਾ ਵੱਡਾ ਯੋਧਾ, ਇਹ ਫ਼ਰਾਂਸੀਸੀ ਹੈ।

੧੦੫.