ਪੰਨਾ:ਮਨੁਖ ਦੀ ਵਾਰ.pdf/101

ਇਹ ਸਫ਼ਾ ਪ੍ਰਮਾਣਿਤ ਹੈ

ਮੈਂਬਰ ਬਣ ਕੇ ਆਖਦਾ, ਦਰ ਭੌਂਕਣ ਕੁੱਤੇ।
ਕੁਲ ਦਾ ਨਾਂ ਚਮਕਾਇਆ, ਇਸ ਚੰਨ ਸੁਪੁੱਤੇ।

ਦਰ ਸੇਵੇ ਰਿਸ਼ਵਤ ਖੜੀ, ਇਹ ਮੁੱਛਾਂ ਤਾਏ।
ਇਸ ਛਾਂਗੇ ਥਾਂ ਬਖਸ਼ਣੇ, ਟਹਿਣੇ ਹਮਸਾਏ।
ਕਢਦਾ ਜਦ ਕੰਮ ਆਪਣਾ, ਨਾ ਸੁਣੇ ਸੁਣਾਏ।
ਚਾੜ੍ਹ ਉਕਾਬੀ ਅੱਖੀਆਂ, ਹੱਥ ਕਲਮ ਵਖਾਏ।
ਪਾਖੰਡੀ ਟਕਸਾਲ ਤੋਂ, ਦਾ ਮੱਕਰ ਚਲਾਏ।
ਹਿਤ ਪ੍ਰੀਤੀ ਦੇ ਰੂਪ ਜੀ, ਕੁਲ ਨੋਟ ਦਬਾਏ।

ਏਸੇ ਦੀਵੇ ਹੇਠ ਹੀ, ਪਏ ਰਹਿਣ ਹਨੇਰੇ।
ਡਾਕੂ ਸ਼ਾਹ ਇਸ ਰੁਖ ਤੇ, ਨਿਤ ਕਰਨ ਬਸੇਰੇ।
ਬੋਲੀ ਝਗੜਾ ਪਾਇਆ, ਏਸੇ ਦੇ ਡੇਰੇ।
ਖ਼ਲਕਤ ਨੂੰ ਪਰਚਾਉਂਦਾ, ਘਰ ਧਰਮ ਬਥੇਰੇ।
ਸੋਧੋ ਘੋਰ ਹਨੇਰ ਨੂੰ, ਕਰ ਲਵੋ ਸਵੇਰੇ।

ਮਨੁਖੀ ਜੁਗ

ਇਹ ਜੁਗ ਆਪਣੇ ਆਪ ਹੀ, ਇਨਸਾਨ ਬਣਾਣਾ।
ਰੱਕੜ ਭੋਈਂ ਵਿਚ ਵੀ, ਹਰ ਇਲਮ ਉਗਾਣਾ।
ਪੈਣਾ ਨਹੀਂ ਜਹਾਨ ਤੇ, ਹੁਣ ਮੋਛੂ ਦਾਣਾ।

੧੦੩.