ਪੰਨਾ:ਮਟਕ ਹੁਲਾਰੇ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ-ਫੋਰ ਉਹ ਨਿੱਕੀ ਜੇਹੀ ।
ਸੁਤਿਆਂ ਟੰਬ ਜਗਾਵਨ, ਫਿਰ ਨਹੀਂ ਮਿਲੀ ਦਾਤ ਓ ਸਾਨੂੰ
ਪਯਾਰੀ ਲਟਕ ਲਗਾਵਨ। ਖੇੜੇ, ਖੁਸ਼ੀਆਂ, ਫੁੱਲ ਸੁਹਾਵੇ,
ਫਲ, ਮੇਵੇ ਪਏ ਆਵਨ, ਡੁਲ ਡੁਲ ਪਵੇ ਸੁੰਦਰਤਾ ਆਈ; 4
ਹੈ ਬਹਾਰ ਤੇ ਸਾਵਨ, ਪਰ ਉਹ ਨਜ਼ਰ ਰੰਗ ਵਿਚ ਰੱਤੀ ਨੇ
ਪਯਾਰ ਪਲੀ ਝਮਕਾਵਨ, ਰੁਹ ਸਾਡੀ ਨੂੰ ਕਿਧਰੋਂ ਆਕੇ
ਤੇ ਕਰਦੀ ਨਹੀਂ ਖਿੜਾਵਨ ॥ ਇਸ ਕਰਕੇ ਇਕ ਮਟਕ ਹਿੰਮਵੀਂ
3 % ਬੇ-ਮਲੂਮ ਛੂਹ-ਛਾਵਨ*, ਖੇੜੇ ਸਾਡੇ ਦੇ ਵਿਚ ਵਸਦੀ,
ਹੁੰਦੀ ਕਿਸੇ ਲਖਾਵਨ, ਪਰ-ਪੀੜ ਦੀ ਸੋਝੀ ਜਿਸ ਦਿਲ
| ਸਾਈਂ ਕੀਤੀ ਪਾਵਨ ॥


ਛਾਉਂ ਦੀ ਛੂਹ=ਉਦਾਸੀ ਦਾ ਰੰਗ ।

-੮੮-