ਪੰਨਾ:ਮਟਕ ਹੁਲਾਰੇ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਲੀ।

ਕਸ਼ਮੀਰਨ ਇਕ ਲੱਲੀ ਆਖਦੇ,
ਸਾਈਂ-ਇਸ਼ਕ ਪੁਰੋਤੀ, ਹੋ ਬਉਰੀ ਨੰਗੀ ਪਈ ਫਿਰਦੀ
ਅੰਦਰੋਂ ਬਾਹਰੋਂ ਧੋਤੀ । ਚਾਣਚੱਕ ਕਪੜੇ ਪਈ ਮੰਗੇ
ਆਪਾ ਪਈ, ਲੁਕਾਵੇ, ਕਿਸੇ ਪੁੱਛਿਆ 'ਅੱਜ ਕੀ ਹੋਇਆ?
ਝਲੀ ਨ ਹੋਠ ਖੁਲਾਵੇ । ਹੀ ਕਰਕੇ ਉਠ ਗਈ ਸੁਹਾਵੀ
ਮਿੱਠੀ ਤੀਊੜੀ ਪਾਈ, ਹਸਨ-ਅਹਿਸਾਸ ਜਾਗਿਆਂ ਵਾਲੀ
' ਰਮਜ਼ ਕਿਸੇ ਨਾ ਪਾਈ ॥ ਨਗਨ ਸੁੰਦਰਤਾ ਨਯਾਣੀ ਨਯਾਣੀ
ਪਰਦਾ ਲੋੜ ਨ ਰਖਦੀ, ਜੋ ਅੰਦਰਲੇ ਆਪੇ ਦੀ ਸੁੰਦਰਤਾ ਦੇ ਅਨੁਭਵੀ ਹੋ ਜਾਣ ।

-੮੧-