ਪੰਨਾ:ਮਟਕ ਹੁਲਾਰੇ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੈਣ ਬਸੇਰੇ

ਪਰੀ ਮਹਿਲ ਤੋਂ ਹੇਠ ਉਰਲੇ ਪਰਬਤੀਂ,
ਚਸ਼ਮਾਂ ਨਿੱਕਾਂ ਸਾਫ ਹੇਠਾਂ ਜਯੇਸ਼ਠ
ਇਸ ਤੋਂ ਹੇਠਾਂ ਵਾਰ ਸੁਹਣੇ ਬੰਗਲੇ,
ਆਦਰ ਕਰ ਕਸ਼ਮੀਰ ਸਾਨੂੰ ਰੱਖਿਆ।

ਡਲ ਜੀ ਦੇ ਦੀਦਾਰ ਹੇਠਾਂ ਹੋਂਵਦੇ,
ਖੜੇ ਸਫੈਦੇ ਸਾਫ ਝੂਮਾਂ ਦੇ ਰਹੇ,
ਖੇਤੀਆਂ ਨਾਲੇ ਬਾਗ਼ ਸਫੈਦੇ ਹਿਲ ਰਹੇ,
ਪੈਲਾਂ ਪਾਣ ਚਕੋਰ ਪਰਬਤ ਵੱਖੀਆਂ,
ਬਨ ਪਸੂਆਂ ਚਿਹਚੱਕ ਰਾਹੀਂ ਸੁਣੀਦੀ ।
ਪਿੱਛੇ ਖੜੇ ਪਹਾੜ, ਨਿਰਜਨ ਸੁੰਦਰਤਾ,
ਸ਼ਾਂ ਸ਼ਾਂ ਦਾ ਸੰਗੀਤ ਕੰਨੀਂ ਆਂਵਦਾ ।

ਚੰਦ ਚੜੇ ਪਿਛਵਾਰ, ਅੱਗੇ ਪੈ ਰਹੇ,
ਪਰਛਾਵੇਂ ਰਣਮੀਕ ਸੁਹਣੇ ਸਹਿਮਵੇਂ
ਇਉਂ ਜਾਪੇ ਕਿ ਸ਼ੋਰ ਉਹਲੇ ਹੋ ਗਿਆ,
ਇਕੰਤ ਵਲਾਯਤ ਵਿੱਚ ਆਕੇ ਟਿਕ ਗਏ,
ਠੰਢੀ ਵਹੇ ਸ਼ਮੀਰ ਦੇ ਲੋਰੀਆਂ ।

੭੩