ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਫੁੱਲ ਤੇ ਯੋਗੀ।
ਖਿੜੇ ਫੁੱਲ ਨੂੰ ਧ੍ਯਾਨੀ ਸੀ ਇਕ
ਧਯਾਨ ਨਾਲ ਪ੍ਯਾ ਭਰਦਾ,
ਅਸਾਂ ਪੁੱਛਿਆ, "ਜੁੜੇ ਮਨਾਂ ! ਤੂੰ,
ਕਿਉਂ ਪਯਾ ਇਸਤੇ ਮਰਦਾ ?"
ਕਹਿਣ ਲਗਾ : "ਮੈਂ ਸੁਣਨੀਆਂ ਚਾਹਾਂ
ਇਸ ਦੇ ਦਿਲ ਦੀਆਂ ਗੱਲਾਂ,
ਇਸ ਲਈ ਇਸ ਨੂੰ ਜੀਭ ਲਾਣ ਦਾ
ਜਤਨ ਪਿਆ ਹਾਂ ਕਰਦਾ ।"
ਯੋਗੀ ਧ੍ਯਾਨ ਧਰੇਂਦਾ ਹੁੱਟਾ
ਪਰ ਫੁੱਲ ਜੀਭ ਨ ਪਾਈ,
'ਜੀਭ-ਚੁੱਪ' ਤਾਂ ਬੋਲ ਰਹੀ ਸੀ
ਜੋਗੀ ਨੂੰ ਨ ਦਿਸਾਈ ।
ਕੂਕ ਕੂਕ ਸੋਹਣਾ ਪਯਾ ਆਖੇ :
"ਤਨ ਮਨ ਮੇਰਾ ਖੇੜਾ,
"ਖਿੜਨ ਖਿੜਾਵਨ ਬਾਝੋਂ ਸਾਨੂੰ,
ਹੋਰ ਸੁਰਤ ਨਹਿਂ ਕਾਈ ।"
-੪੪-