ਪੰਨਾ:ਮਟਕ ਹੁਲਾਰੇ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਰਤੀਮਾਨ ਹੋ ਨਿਕਲਦੀ ਹੈ, ਜਿਵੇਂ ਚੰਨ ਤੇ ਸੂਰਜ ਦੀਆਂ ਟੁਕੜੀਆਂ ਲਹਿਰਾਂ ਵਿਚੋਂ ਬਾਹਰ ਨਿਕਲ ਆਵਣ।

ਇਥੇ ਇਕ ਪਾਸੇ ਕੜੇ ਸਮੁੰਦਰੀ ਤੁਫਾਨ ਦੇ ਮੱਥੇ ਤੇ ਪਈ ਕਾਲੀ ਤੀਉੜੀ ਨੂੰ ਤੇ ਦੂਜੇ ਪਾਸੇ ਚੰਬੇਲੀਫੁਲ ਦੀ ਨਰਮ ਚਿੱਟੀ ਸ਼ਰਮੀਲੀ ਹੰਸੀ ਨੂੰ ਇਕ ਹੀ ਵਾਹੀ ਲਕੀਰ ਦੇ ਫੇਰ ਦੀ ਬੱਸ ਰਮਜ਼ ਵਿਚ ਅੰਕਿਤ ਕਰ ਦਿਖਾਉਣਾ ਕਵਿਤਾ ਦੀ ਕਰਾਮਾਤ ਹੈ!

ਵਿੱਥਾਂ ਅਮਿਣਵੀਆਂ ਵਿਚ,
ਸਿਰ , ਚੀਰਦੇ · ਬਰਾਂਦੇ ਜਾਂਦੇ ਅਨੰਤ ' ਚਾਲੀ
ਚਮਕਾਂ ਦੇ ਹਨ ਓਹ ਸਾਂਈਂ । ਚਮਕਾਰ ਰੰਗ ਦੇਣਾ,
ਰਸ ਝੂਮ ਵਿਚ ਝੂਮਾਣਾਂ, ਇਕ ਜਿੰਦ-ਛੋਹ ਲਾਣੀ,
ਅਟਕਣ ਨਹੀਂ ਕਿਥਾਈਂ। ਰਜ਼ਾ ਵਤਨ ਜਿਨ੍ਹਾਂ ਦਾ,
ਲਰਜ਼ਾ ਵਜੂਦ ਉਨ੍ਹਾਂ ਦਾ, ਰੇਖਾ ਅਨੰਤ ਅਟਿਕਵੀਂ, ਲਰਜ਼ੇ ਦੇ ਮੱਥੇ ਪਾਈ। [ਸਫਾ ੪੨

੪.

ਸੰਗ ਮਰਮਰ ਵਿਚ ਪੱਬਰ ਹੋਈ ਸੁੰਦਰਤਾ ਨੂੰ

- ੬ -