ਪੰਨਾ:ਭੱਟਾਂ ਦੇ ਸਵੱਯੇ.pdf/3

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ

ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦਿ||

ਸਵਯੇ ਸ੍ਰੀ ਮੁੱਖ ਬਾਕੑ ਮਹਲਾ ੫ || ਉਥਾਨਕਾ - ਸੰਪ੍ਰਦਾਈ ਕਹਿੰਦੇ ਹਨ-ਇਕ ਵੇਰੀ ਸ੍ਰੀ ਵਿਸ਼ਨ ਜੀ ਬ੍ਰਹਮਾ ਦੀ ਸਭਾ ਵਿਚ ਗਏ, ਅੱਗੋਂ ਬ੍ਰਹਮਾ ਤੇ ਵੇਦ ਇਨ੍ਹਾਂ ਦੇ ਸਤਕਾਰ ਨੂੰ ਨਾਂ ਹੋਏ,ਵਿਸ਼ਨ ਜੀ ਨੇ ਮਰਯਾਦਾ ਭੰਗ ਹੁੰਦੀ ਵੇਖਕੇ ਅਤੇ ਬ੍ਰਹਮਾ ਤੇ ਵੇਦਾਂ ਨੂੰ ਅਭਿਮਾਨਾਂ ਮਾਣਕੇ, ਇਨ੍ਹਾਂ ਨੂੰ ਸ੍ਰਾਪ ਦੇ ਦਿੱਤਾ- ਜੋ ਤੁਸੀਂ ਇਥੋਂ ਗਕੇ ਮਾਤਲੋਕ ਵਿਚ ਜਾਕੇ ਜਨਮ ਧਾਰੋ।ਫਿਰ ਇਨ੍ਹਾਂ ਨੇ ਆਪਣੇ ਉਧਾਰ ਦੀ ਬੇਨਤੀ ਕੀਤੀ ਤਾਂ ਭਗਵਾਨ ਨੇ ਕਿਹਾ - ਕਲਜੁਗ ਵਿੱਚ ਸ੍ਰੀ ਗੁਰੂ ਨਾਨਕ ਜੀ ਦੇ ਪੰਜਵੇਂ ਸਰੂਪ ਤੁਹਾਡੀ ਕਲਿਆਣ ਕਰਨਗੇ।