ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਸਲ ਕਰਨ ਦਾ ਸੀ ਪਰ ਮਾਤਾ ਪਿਤਾ ਨੇ ਇਜਾਜ਼ਤ ਨਾ ਦਿਤੀ ਕਿਉਂਕਿ ਸੁਰਿੰਦਰ , ਬਿਲਕੁਲ ਹੀ ਅੰਜਾਨ ਤੇ ਸ਼ਰਮੀਲਾ ਲੜਕਾ ਹੈ, ਰਾਏ ਬਾਬੂ ਨੇ ਇਹ ਸੋਚ ਕੇ ਕਿ ਇਸ ਦਾ ਇਕੱਲਿਆਂ ਏਸ ਤਰਾਂ ਵਲਾਇਤ ਜਾਣਾ ਠੀਕ ਨਹੀਂ ਏਸ ਲਈ ਉਸਨੂੰ ਉਹਨਾਂ ਵਲਾਇਤ ਨਹੀਂ ਸੀ ਭੇਜਿਆ । ਇਸ ਗੱਲ ਤੋਂ ਗੁਸੇ ਹੋ ਕਿ ਉਹ ਘਰੋਂ ਨੱਸ ਉਠਿਆ ਸੀ । ਹੁਣ ਏਹਨੂੰ ਆਰਾਮ ਆਉਣ ਤੇ ਵਕੀਲ ਸਾਹਿਬ ਆਪਣੇ ਨਾਲ ਹੀ ਘਰ ਵਾਪਸ ਲੈ ਜਾਣਗੇ ਮਾਧੋਰੀ ਨੇ ਆਪਣੇ ਰੁਕੇ ਹੋਏ ਅੱਥਰੂ ਬੜੀ ਮੁਸ਼ਕਲ ਨਾਲ ਜ਼ਬਤ ਕੀਤੇ ਤੇ ਏਸ ਠੰਢੀ ਆਹ ਨੂੰ ਸੀਨੇ ਵਿਚ ਹੀ ਦੱਬ ਲੀਤਾ ਜੋ ਉਸਦੇ ਬੁਲਾਂ ਤੱਕ ਆਉਣ ਨੂੰ ਬੜੀ ਬੇਚੈਨ ਹੋ ਰਹੀ ਸੀ ।

ਸੁਰਿੰਦਰ ਨੂੰ ਕਲਕਤੇ ਪਹੁੰਚਿਆਂ, ਛੀ ਮਹੀਨੇ ਹੋ ਚੁਕੇ ਹਨ ! ਮਾਧੋਰੀ ਨੇ ਇਹਨਾਂ ਦਿਨਾਂ ਵਿਚ ਆਪਣੀ ਸਹੇਲੀ ਮਨੋਰਮਾਂ ਨੂੰ ਇਕ ਵਾਰੀ ਖਤ ਲਿਖਿਆ ਸੀ ਦੂਜਾ ਖਤ ਉਹ ਨਹੀਂ ਸੀ ਲਿਖ ਸੱਕੀ ? ਕਾਰਨ ? ਉਸਨੂੰ ਖੁਦ ਇਹ ਪਤਾ ਨਹੀਂ ਸੀ ।

ਦੁਰਗਾ ਪੂਜਾ ਦੇ ਦਿਨਾਂ ਵਿਚ ਮਨੋਰਮਾਂ ਪੇਕੇ ਆਈ ਤੇ ਆਉਂਦਿਆਂ ਹੀ ਮਾਧੋਰੀ ਦੇ ਦੁਵਾਲੇ ਹੋਕੇ ਬੋਲੀ:-"ਆਪਣੇ ਉਸ ਹਨੂੰਮਾਨ ਮਹਾਰਾਜ਼ ਦੇ ਦਰਸ਼ਨ ਤਾਂ ਕਰਾਓ । ਮਾਧੋਰੀ ਨੇ ਉਸਨੂੰ ਟਾਲ

੬੩.