ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਮਿਤਰ ਪਾਸੋਂ ਸੁਣੇ ਸਨ ਹਰਫ-ਬ-ਹਰਫ ਕਹਿ ਸੁਨਾਇ। ਰਾਇ ਬਾਬੂ ਨੇ ਆਪਣੇ ਪੁਤਰ ਦੀਆਂ ਸਭ ਗੱਲਾਂ ਬੜੇ ਗਹੁ ਨਾਲ ਸੁਣ ਕੇ ਆਖਿਆ---- ਸੋਚ ਕੇ ਜਵਾਬ ਦਿਆਂਗਾ ਜਿਸ ਦਾ ਸਾਫ ਮਤਲਬ ਇਹ ਸੀ ਕਿ ਘਰ ਦੀ ਮਾਲਕਨ ਨਾਲ ਸਲਾਹ ਮਸ਼ਵਰਾ ਕਰਕੇ ਦਸਾਂਗਾ। ਜਦ ਘਰ ਜਾ ਕੇ ਸਲਾਹ ਕੀਤੀ ਗਈ ਤਾਂ ਪਤਨੀ ਦੀ ਸਲਾਹ ਬਿਲ ਕੁਲ ਏਸ ਦੇ ਉਲਟ ਨਿਕਲੀ। ਜਦ ਪਿਉ ਪੁਤਰ ਫੇਰ ਇਸੇ ਬਾਰੇ ਗਲਾਂ ਕਰ ਰਹੇ ਸਨ । ਤਾਂ ਓਹ ਇਨ੍ਹਾਂ ਦੇ ਦਰਮਿਆਨ ਆਕੇ ਜੋਰ ਨਾਲ ਹਸ ਪਈ ਜਿਸ ਨਾਲ ਦੋਵੇਂ ਪਿਉ ਪੁਤਰ ਬੜੇ ਹੈਰਾਨ ਹੋਏ ਉਹ ਆਖਣ ਲਗੀ ਤਾਂ ਫਿਰ ਮੈਨੂੰ ਵੀ ਵਲਾਇਤ ਭੇਜ ਦਿਓ ਕਿਉਂਕਿ ਤੁਹਾਡੇ ਸੁਰਿੰਦਰ ਦੀ ਉੱਥੇ ਕੌਨ ਖਬਰ ਗੀਰੀ ਕਰੇਗਾ ਉਸ ਨੂੰ ਤੇ ਇੰਨਾਂ ਵੀ ਨਹੀਂ ਪਤਾ ਕਿ ਕਿਸ ਵੇਲੇ ਕੀ ਖਾਣਾ ਹੈ ਤੇ ਕੀ ਪੈਹਨਣਾ ਉਸ ਨੂੰ ਅਕਲਿਆਂ ਵਲੈਤ ਭੇਜ ਰਹੇ ਹੋ? ਆਪਣੀ ਫਿਟਨ ਦੇ ਘੋੜੇ ਨੂੰ ਵਲੈਤ ਭੇਜਣਾ ਤੇ ਏਸ ਮੁੰਡੇ ਨੂੰ ਵਲੈਤ ਭੇਜਣਾ ਇਕ ਬਰਾਬਰ ਹੈ ਸਮਝੇ? ਘੋੜਾ ਇਹਨਾਂ ਤਾਂ ਸਮਝ ਲੈਂਦਾ ਹੈ ਕਿ ਉਹਨੂੰ ਹੁਣ ਭੁਖ ਲਗੀ ਹੈ, ਯਾ ਨੀਂਦਰ ਆਈ ਹੈ, ਪਰ ਇਸ ਤੁਹਾਡੇ ਬਰਖੁਰਦਾਰ ਨੂੰ ਤਾਂ ਇਹ ਵੀ ਨਹੀਂ ਪਤਾ? ਏਸ ਲਫਜ਼ਾਂ ਦੇ ਨਾਲ ਹੀ ਓਹ ਜੋਰ ਜੋਰ ਨਾਲ ਖੁਲ ਕੇ ਹਸਨ ਲਗ ਪਈ।

ਪਤਨੀ ਦੇ ਹਾਸੇ ਦੀ ਏਹ ਹਾਲਤ ਦੇਖ ਕੇ ਰਾਏ

੮.