ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਦਸ ਰੁਪੈ ਇਨਾਮ ਮਿਲੇਗਾ। ਇਨਾਮ ਦੇ ਲਾਲਚ ਕਰ ਕੇ ਨੌਕਰ ਦੌੜ ਭਜ ਕਰਨ ਲਗੇ--ਸੰਧਿਆ ਵੇਲੇ ਦੋਵਾਂ ਵਾਪਸ ਆ ਕੇ ਇਤਲਾਹ ਦਿੱਤੀ ਕਿ ਮਾਸਟਰ ਸਾਹਿਬ ਦਾ ਕਿਤੇ ਪਤਾ ਨਹੀਂ ਲਗਾ ।

ਪਰਮਲਾ ਨੇ ਰੋਂਦਿਆਂ ਰੋਂਦਿਆਂ ਕਿਹਾ--ਵਿਦਿਆ ! ਮਾਸਟਰ ਸਾਹਿਬ ਕਿਉਂ ਚਲੇ ਗਏ ? ਮਾਧੋਰੀ ਨੇ ਉਸ ਨੂੰ ਪਚਕਾਰਦਿਆਂ ਹੋਇਆਂ ਆਖਿਆ--ਰੋਂਦੀ ਕਿਉਂ ਹੈ ਜਾ ਜ਼ਰਾ ਬਾਹਰ ਜਾ ਕੇ ਖੇਡ ।

ਹੌਲੇ ਹੌਲੇ ਕਈ ਦਿਨ ਨਿਕਲ ਗਏ, ਜਿਸ ਤਰਾਂ ਦਿਨ ਨਿਕਲਦੇ ਜਾ ਰਹੇ ਸਨ ਉਵੇਂ ਹੀ ਮਾਧੋਰੀ ਦੀ ਹਾਲਤ ਰੋਜ਼ ਬਰੋਜ਼ ਖਰਾਬ ਹੁੰਦੀ ਜਾ ਰਹੀ ਸੀ ਉਸ ਦੇ ਚਿਹਰੇ ਤੇ ਫਿਕਰ ਤੇ ਉਦਾਸੀ ਦੇ ਬਦਲ ਹਰ ਸਮੇਂ ਛਾਏ ਰਹਿੰਦੇ ਸਨ । ਬੰਧੂ ਨੇ ਕਿਹਾ:-“ਬੜੀ ਦੀਦੀ !” ਜਾਨ ਵੀ ਦੇ ਏਸ - ਨੂੰ ਐਨਾ , ਲਭਨ ਦੀ ਕੀ ਜ਼ਰੂਰਤ ਹੈ ? ਐਡੇ ਵਡੇ ਕਲਕਤੇ ਸ਼ੈਹਰ ਵਿਚੋਂ ਕੀ ਕੋਈ ਦੂਜਾ ਮਾਸਟਰ ਨਹੀਂ ਮਿਲੇਗਾ ?

ਅਗੋਂ ਮਾਧੋਰੀ ਨੇ ਵਿਗੜ ਕੇ ਉਤਰ ਦਿਤਾ:-ਚੱਲ ਦੂਰ ਹਟ ਏਥੋਂ--ਇਕ ਆਦਮੀ ਜਿਸ ਦੇ ਪਾਸ ਇਕ ਪਾਈ ਤਕ ਨਹੀਂ ਏਥੋਂ ਖਾਲੀ ਹਥ ਚਲਿਆ ਗਿਆ ਹੈ ਤੇ ਤੂੰ ਕਹਿੰਦੀ ਹੈ ਕਿ ਉਸ ਨੂੰ ਲਭਨ ਦੀ ਕੀ ਜ਼ਰੂਰਤ ਹੈ।

---'ਇਹ ਤੈਨੂੰ ਕਿਵੇਂ ਪਤਾ ਲਗਾ ਕਿ ਉਸ ਪਾਸ ਪਾਈ ਤਕ ਨਹੀਂ ਹੈ ?

੫੫.