ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੀ ਨਾਲ ਸੁਰਿੰਦਰ ਨੇ ਜਵਾਬ ਦਿਤਾ:-

“ਪੜਾਉਣ ਨੂੰ ਬਿਲਕੁਲ ਤਬੀਅਤ ਨਹੀਂ ਕਰਦੀ' ਬੰਧੂ ਆਪਨੇ ਦਿਲ ਵਿਚ ਬੁੜ ਬੁੜ ਕਰਦੀ ਚਲੀ ਗਈ ਤੇ ਇਹੋ ਮਾਸਟਰ ਸਾਹਿਬ ਵਾਲਾ ਹੂਬਹੂ ਜਵਾਬ ਬੜੀ ਦੀਦੀ ਨੂੰ ਆਖ ਸੁਨਾਇਆ ।

ਮਾਧੋਰੀ ਨੂੰ ਗੁਸਾ, ਆ ਗਿਆ ਤੇ ਹੇਠਾਂ ਆ ਕੇ ਮਾਸਟਰ ਦੇ ਕਮਰੇ ਤੋਂ ਬਾਹਰ ਦਰਵਾਜੇ ਦੀ ਆੜ ਲੈ ਕੇ ਬੰਧੂ ਪਾਸੋਂ ਅਖਵਾਇਆ । "ਆਪ ਨੇ ਛੋਟੀ ਬੇਟੀਆਂ ਨੂੰ ਬਿਲਕੁਲ ਕੁਝ ਪੜਾਇਆ ਹੀ ਨਹੀਂ ਏਸ ਦਾ ਮਤਲਬ-?"

ਦੋ ਤਿੰਨ ਵਾਰੀ ਦੁਬਾਰਾ ਪੁਛਨ ਤੇ ਕਿਤੇ ਜਾ ਕੇ ਜਵਾਬ ਮਿਲਿਆ- ਮੈਥੋਂ , ਨਹੀਂ ਪੜਾਇਆ ਜਾ ਸਕੇਗਾ ।"

ਮਾਧੋਰੀ ਨੇ ਆਪਣੇ ਦਿਲ ਵਿਚ ਆਖਿਆ---ਵਾਹ ਵਾਹ ਖੂਬ !

ਬੰਧੂ ਨੇ ਦੋਬਾਰਾ ਪੁਛਿਆ -ਤਾਂ ਫੇਰ ਏਥੇ , ਕਿਸ ਵਾਸਤੇ ਰਹਿੰਦੇ ਹੋ ?

"ਏਥੇ ਨਾ ਰਵਾਂ ਤਾਂ ਫੇਰ ਜਾਵਾਂ ਕਿਥੇ ?"

"ਤੇ ਫੇਰ ਪੜ੍ਹਾਦੇ ਕਿਉਂ ਨਹੀਂ ?"

ਹੁਣ ਕਿਤੇ ਜਾ ਕੇ ਸੁਰਿੰਦਰ ਨੂੰ ਹੋਸ਼ ਆਈ-ਸੰਭਲ ਕੇ ਆਖਨ ਲਗਾ "ਤਾਂ ਕੀ ਆਖਦੀ ਹੈ ?"

"ਬੰਧੂ ਨੇ ਫੇਰ ਉਹੀ ਸਵਾਲ ਦੋਹਰਾਇਆ।"

ਸੁਰਿੰਦਰ ਨੇ ਜਵਾਬ ਦਿਤਾ;-ਪਰਮਲਾ ਤਾਂ ਹਰ

੫੧.