ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਸੀ ਆਇਆ ਕਿ ਉਸਦਾ ਨਤੀਜਾ ਕੀ ਨਿਕਲੇਗਾ |

ਓਸੇ ਦਿਨ ਤੋਂ ਸੁਰਿੰਦਰ ਦੀ ਖ਼ਬਰਗਿਰੀ ਵਲੋਂ ਕਮੀਂ ਸ਼ੁਰੂ ਹੋ ਗਈ । ਮਾਧੋਰੀ ਸ਼ਾਇਦ ਕੁਝ ਸ਼ਰਮੰਦੀ ਜਿਹੀ ਹੀ ਹੋ ਗਈ ਸੀ । ਓਧਰ ਬੰਧੂ ਮਾਸੀ ਵੀ ਇਕ ਦਿਨ ਏਸੇ ਕਿੱਸੇ ਨੂੰ ਲੈ ਕੇ ਹਾਸੀ ਕਰ ਬੈਠੀ ਸੀ ਤੇ ਏਧਰ ਸੁਰਿੰਦਰ ਖੁਦ ਆਪ ਵੀ ਸ਼ਰਮਿੰਦਾ ਹੋ ਰਿਹਾ ਸੀ ਉਹ ਰੋਜ਼ ਬਰੋਜ ਦੇਖ ਰਿਹਾ ਸੀ ਕਿ ਅੱਜ ਕਲ ਬੜੀ ਦੀਦੀ ਦੀ ਮੇਹਰਬਾਨੀਆਂ ਦਾ ਨਾ ਮੁਕਣ ਵਾਲਾ ਖਜਾਨਾ ਗੋਇਆ "ਖ਼ਤਮ ਹੋ ਰਿਹਾ ਸੀ ।

ਇਕ ਦਿਨ ਸੁਰਿੰਦਰ ਨੇ ਪਰਮਲਾ ਤੋਂ, ਪੁਛਿਆ;-

"ਆਲਮ ਹੁੰਦਾ ਏ ਕਿ ਬੜੀ ਦੀਦੀ ਮਰੇ ਨਾਲ ਕੁਝ ਨਰਾਜ਼ ਹੈ ?"

"ਜੀ ਹਾਂ"

"ਕਿਉਂ ?"

"ਤੁਸੀਂ ਉਸ ਦਿਨ ਏਸ ਤਰਾਂ ਘਰ ਵਿਚ ਕਿਉਂ ਗਏ ਸੀ ?"

"ਅੰਦਰ ਨਹੀਂ ਜਾਣਾ ਚਾਹੀਦਾ ਸੀ--ਕਿਉਂ ?"

"ਏਸ ਤਰਾਂ ਵੀ ਕੋਈ ਭਲਾ ਜਾਂਦਾ ਹੈ ?" ਦੀਦੀ ਬਹੁਤ ਨਰਾਜ ਹੈ ।

ਸੁਰਿੰਦਰ ਨੇ ਕਿਤਾਬ ਠੱਪ ਕੇ ਰੱਖ ਦਿਤੀ ਤੇ ਕਿਹਾ:-ਹਾਂ ਏਸੇ ਲਈ ।

ਇਕ ਦਿਨ ਦੁਪਹਿਰ ਨੂੰ ਆਸਮਾਨ ਤੇ ਬੱਦਲ

੪੮.