ਇਹ ਸਫ਼ਾ ਪ੍ਰਮਾਣਿਤ ਹੈ

ਲੋਕ ਵੀ ਰਾਇ ਬਾਬੂ ਦੀ ਪਤਨੀ ਦੀ ਤਾਰੀਫ ਕਰਦਿਆਂ ਨਹੀਂ ਸਨ ਥੱਕਦੇ।

ਸੁਰਿੰਦਰ ਦੇ ਵਾਧੇ ਲਈ ਉਸਦੀ ਮਤਰੇਈ ਮਾਂ ਹਰ ਸਮੇਂ ਕੁਝ ਨਾ ਕੁਝ ਸੋਚਦੀ ਰਹਿੰਦੀ ਸੀ। ਕਈ ਵਾਰੀ ਜਦ ਉਹ ਗੁਸੇ ਵਿਚ ਆ ਕੇ ਆਪਣੇ ਪੁੱਤਰ ਸੁਰਿੰਦਰ ਨੂੰ ਡਾਂਟਦੀ ਤੇ ਇਸ ਕਾਰਨ ਜੇ ਕਦੇ ਉਸ ਗਰੀਬ ਦਾ ਚੇਹਰਾ ਜ਼ਰਾ ਕ ਕਰੋਧਵਾਨ ਹੁੰਦਾ ਤਾਂ ਸੁਰਿੰਦਰ ਦੀ ਸ਼ਾਮਤ ਆ ਜਾਂਦੀ। ਜੇ ਕਦੇ ਸੁਰਿੰਦਰ ਨੂੰ ਉਹ ਨਵੀਂ ਤਰਜ਼ ਦੀ ਕਢਾਈ ਦਾ ਕੱਪੜਾ ਪਾਇਆ ਹੋਇਆ ਦੇਖਦੀ ਤੇ ਉਸਦੀ ਤੇਜ ਨਿਗਾਹ ਜਲਦੀ ਪਛਾਣ ਜਾਂਦੀ ਕਿ ਮੁੰਡੇ ਦੇ ਦਿਲ ਵਿਚ ਬਾਬੂ ਬਨਣ ਦੀ ਕਿੰਨੀ ਹਿਰਸ ਹੈ। ਉਹ ਉਸ ਵੇਲੇ ਆਪਣੇ ਸੁਨਹਿਰੀ ਆਸੂਲ ਤੇ ਫੌਰਨ ਅਮਲ ਕਰਦੀ ਤੇ ਸੁਰਿੰਦਰ ਦੇ ਪੈਹਨਣ ਵਾਲੇ ਕਪੜੇ ਜੋ ਹਰ ਹਫਤੇ ਧੋਬੀ ਨੂੰ ਦਿੱਤੇ ਜਾਂਦੇ ਸਨ ਤਿੰਨਾਂ ਹਫਤਿਆਂ ਲਈ ਬੰਦ ਕਰ ਦਿੱਤੇ ਜਾਂਦੇ ਸਨ।

ਏਸੇ ਤਰਾਂ ਸੁਰਿੰਦਰ ਦੀ ਇਹ ਬੀਤ ਰਹੀ ਜਿੰਦਗੀ ਜਿਸਨੂੰ ਕਿ ਸੁਨੈਹਰੀ ਜ਼ਮਾਨਾ ਕਿਹਾ ਜਾਂਦਾ ਹੈ ਬੀਤ ਰਹੀ ਸੀ ਸਖਤ ਪਾਬੰਦੀਆਂ ਤੇ ਮਾਤਾ ਦੇ ਅਜੀਬ ਵਰਤਾਉ ਨਾਲ ਉਹ ਆਪਣੇ ਇਹ ਦਿਨ ਬਿਤਾਂਦਿਆਂ ਹੋਇਆ ਕਦੇ ਕਦਾਈਂ ਸੋਚਨ ਲਗ ਪੈਂਦਾ ਕਿ ਉਸ ਦੀ ਜਿੰਦਗੀ ਕਿੰਨੀ ਬੇ ਮਜ਼ਾ ਹੈ ਪਰ ਫੇਰ ਸੋਚਨ ਲਗ ਪੈਂਦਾ ਕਿ ਸ਼ਾਇਦ ਏਸੇ ਤਰਾਂ ਹੀ ਸਭ ਦੇ ਦਿਨ

੬.