ਇਹ ਸਫ਼ਾ ਪ੍ਰਮਾਣਿਤ ਹੈ

ਸੁਰਿੰਦਰ ਨੇ ਪੰਝੀ ਵਰਿਆਂ ਦੀ ਉਮਰ ਵਿਚ ਐਮ. ਏ. ਪਾਸ ਕਰ ਲੀਤਾ ਸੀ। ਏਸ ਕਾਮਯਾਬੀ ਦਾ ਸੇਹਰਾ ਕੁਝ ਤਾਂ ਉਸ ਦੀ ਆਪਣੀ ਕਾਬਲੀਅਤ ਦੇ ਸਿਰ ਸੀ, ਤੇ ਬਹੁਤ ਕਰਕੇ ਏਸ ਦੀ ਤਰੱਕੀ ਤੇ ਕਾਬਲੀਅਤ ਨੂੰ ਵਧਾਣ ਵਾਲੀ ਇਸ ਦੀ ਮਤਰੇਈ ਮਾਂ ਸੀ।

ਉਹ ਹਰ ਵੇਲੇ ਉਸ ਦੇ ਸਿਰ ਤੇ ਸਵਾਰ ਰਹਿੰਦੀ ਸੀ, ਏਥੋਂ ਤੱਕ ਕਿ ਕਈ ਵਾਰੀ ਵਿਚਾਰੇ ਨੂੰ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਮੈਂ ਵੀ ਕੁਝ ਹਾਂ? ਮੇਰੀ ਵੀ ਕੁਝ ਹਸਤੀ ਹੈ? ਸੁਰਿੰਦਰ........ਏਸ ਨਾਮ ਦਾ ਇਨਸਾਨ ਦਾ ਵਜੂਦ ਸ਼ਾਇਦ ਉਹ ਸਮਝਦਾ ਹੀ ਨਹੀਂ ਸੀ। ਸਿਰਫ ਇਸ ਨੇਕ ਦਿਲ ਔਰਤ ਦੀ ਖਾਹਸ਼ ਨੇ ਹੀ ਰੂਪ ਵਟਾ ਸੁਰਿੰਦਰ ਦੀ ਸ਼ਕਲ ਅਖਤਿਆਰ ਕਰ ਰਖੀ ਸੀ। ਜੋ ਇਸ ਦੇ ਇਸ਼ਾਰੇ ਨਾਲ ਕੰਮ ਕਰਦੀ ਸੌਂਦੀ, ਜਾਗਦੀ ਪੜ੍ਹਦੀ, ਲਿਖਦੀ ਇਮਤਿਹਾਨ ਵਿਚ ਬੈਂਹਦੀ, ਤੇ ਪਾਸ ਹੁੰਦੀ ਸੀ। ਸੁਰਿੰਦਰ ਦੇ ਵਾਧੇ ਦਾ ਏਸ ਨੇਕ ਔਰਤ ਨੂੰ ਐਨਾਂ ਖਿਆਲ ਸੀ ਕਿ ਉਹ ਆਪਣੀ ਕੁੱਖ ਦੇ ਬੱਚੇ ਵਲ ਵੀ ਐਨਾ ਖਿਆਲ ਨਾ ਦੇਂਦੀ ਹੋਈ ਉਹ ਸੁਰਿੰਦਰ ਵਲ ਕਦੇ ਕੁਤਾਹੀ ਨਹੀਂ ਸੀ ਕਰਿਆ ਕਰਦੀ। ਉਸ ਦੀ ਨਿਗਰਾਨੀ ਦੀ ਕੋਈ ਹੱਦ ਨਹੀਂ ਸੀ।

ਸੁਰਿੰਦਰ ਦਾ ਥੁੱਕਣਾ ਨਿੱਛ ਮਾਰਨਾ ਵੀ ਉਸਦੀ ਨਿਗਾਹ ਤੋਂ ਦੂਰ ਨਹੀਂ ਸੀ ਰਹਿੰਦਾ ਹੁੰਦਾ। ਆਪਣੀ ਮਤਰੇਈ ਮਾਂ ਦੇ ਏਸ ਸਖਤ ਪਹਿਰੇ ਵਿਚ ਰਹਿੰਦਿਆਂ

੪.